Canada

ਆਈਲੈਟਸ ਪਾਸ ਨੂੰਹ ਨੂੰ ਲੱਖਾਂ ਦਾ ਖਰਚਾ ਕਰ ਭੇਜਿਆ ਕਨੇਡਾ, ਵਿਦੇਸ਼ ਪਹੁੰਚ ਕੇ ਨੂੰਹ ਨੇ ਲਗਾਇਆ ਚੂਨਾ

ਪੰਜਾਬ ‘ਚ ਠੱਗੀ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਹਰ ਰੋਜ ਕਿਸੇ ਨਾ ਕਿਸੇ ਪਾਸੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਦਾ ਹੀ ਇੱਕ ਹੋਰ ਮਾਮਲਾ ਲੁਧਿਆਣਾ ਦੇ ਜਗਰਾਂਓ ਤੋਂ ਸਾਹਮਣੇ ਆਇਆ ਹੈ। ਜਿਥੇ ਵਿਆਹ ਤੋਂ ਬਾਅਦ ਨੂੰਹ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਹਰਕਤ ਨੂੰ ਅੰਜਾਮ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕਮਾਲਪੁਰਾ ਦੇ ਨੌਜਵਾਨ ਨੇ ਕਨੇਡਾ ਦੀ ਚਾਹਤ ‘ਚ ਪਟਿਆਲਾ ਦੇ ਪਿੰਡ ਘੱਗਾ ਰੋਡ ਸਮਾਣਾ ਦੀ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਉਸ ਵਿਦੇਸ਼ ਭੇਜਣ ਦੀ ਟਿਕਟ ਅਤੇ ਉਸ ਦੀ ਪੜਾਈ ਦਾ ਸਾਰਾ ਖਰਚਾ ਚੁੱਕਿਆ ਅਤੇ ਵਿਦੇਸ਼ ਪਹੁੰਚ ਦੇ ਸਾਰ ਹੀ ਨੂੰਹ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਜਦੋਂ ਕੁੜੀ ਦੇ ਘਰ ਵਾਲਿਆਂ ਨਾਲ ਸੰਪਰਕ ਕੀਤਾ ਤਾਂ ਉਹ ਵੀ ਫਰਾਰ ਹੋ ਗਏ। ਆਰੋਪੀਆਂ ਦੀ ਪਹਿਚਾਣ ਨੌਜਵਾਨ ਦੀ ਪਤਨੀ ਬਬਨੀਤ ਕੌਰ, ਸਹੁਰਾ ਕੁਲਦੀਪ ਸਿੰਘ, ਸੱਸ ਹਰਵਿੰਦਰ ਕੌਰ, ਸਾਲਾ ਜਸਵੀਰ ਸਿੰਘ ਨਿਵਾਸੀ ਘੱਗਾ ਰੋਡ ਸਮਾਣਾ, ਪਟਿਆਲਾ ਦੇ ਰੂਪ ‘ਚ ਹੋਈ ਹੈ। ਇਸ ‘ਤੇ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਕਰੀਬ 25.70 ਲੱਖ ਖਰਚ ਕਰ ਦਿੱਤੇ ਸੀ। ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ।

Related posts

Canada’s Passport Still Outranks U.S. Despite Global Drop in Power Rankings

Gagan Oberoi

Fixing Canada: How to Create a More Just Immigration System

Gagan Oberoi

ਰਿਹਾਇਸ਼ੀ ਇਲਾਕੇ ਵਿੱਚ ਨਿੱਕਾ ਜਹਾਜ਼ ਹਾਦਸਾਗ੍ਰਸਤ, ਦੋ ਜ਼ਖ਼ਮੀ

Gagan Oberoi

Leave a Comment