Entertainment

ਕੰਗਨਾ ਦਾ ਘਰ ਤੋੜਣ ਲਈ BMC ਨੇ ਮੰਗੀ ਕੋਰਟ ਤੋਂ ਇਜਾਜ਼ਤ

ਮੁੰਬਈ: ਬੀਐਮਸੀ ਦੀ ਕਾਰਵਾਈ ਕੰਗਨਾ ਰਣੌਤ ਦੇ ਘਰ ਵੀ ਹੋ ਸਕਦੀ ਹੈ। ਬੀਐਮਸੀ ਨੇ ਕੰਗਨਾ ਦੇ ਖਾਰ ਖੇਤਰ ਵਿੱਚ ਬਣੇ ਫਲੈਟ ਨੂੰ ਤੋੜਨ ਦੀ ਆਗਿਆ ਮੰਗੀ ਹੈ। ਦਰਅਸਲ, ਦੋ ਸਾਲ ਪਹਿਲਾਂ ਮੁੰਬਈ ਨਗਰ ਨਿਗਮ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਵਿਚ ਇਹ ਕਿਹਾ ਗਿਆ ਸੀ ਕਿ ਘਰ ‘ਚ ਗ਼ਲਤ ਢੰਗ ਨਾਲ ਬਦਲਾਅ ਕੀਤਾ ਗਿਆ ਹੈ।ਇਸ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।ਉਸ ਸਮੇਂ ਕੰਗਨਾ ਰਣੌਤ ਸੀਟੀ ਸਿਵਲ ਕੋਰਟ ਗਈ ਅਤੇ ਸਟੇਅ ਆਰਡਰ ਲੈ ਲਿਆ। ਹੁਣ ਬੀਐਮਸੀ ਨੇ ਕੈਵੀਏਟ ਦਾਇਰ ਕਰ ਦਿੱਤੀ ਹੈ।ਬੀਐਮਸੀ ਨੇ ਕਿਹਾ ਹੈ ਕਿ ਸਟੇਅ ਆਰਡਰ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਨੂੰ ਇਸ ਨੂੰ ਤੋੜਨ ਦੀ ਆਗਿਆ ਦੇਣੀ ਚਾਹੀਦੀ ਹੈ। ਖਾਰ ਖੇਤਰ ਵਿਚ ਕੰਗਨਾ ਰਣੌਤ ਦਾ ਘਰ ਡੀ ਬੀ ਬ੍ਰਿਜ ਨਾਮਕ ਇਕ ਇਮਾਰਤ ਵਿੱਚ ਪੰਜਵੀਂ ਮੰਜ਼ਲ ਤੇ ਹੈ। ਇਸ ਵਿਚ ਅੱਠ ਸਥਾਨਾਂ ‘ਤੇ ਬਦਲਾਅ ਕੀਤੇ ਗਏ ਸੀ।ਛੱਜੇ ਅਤੇ ਬਾਲਕੋਨੀ ਵਿਚ ਗਲਤ ਉਸਾਰੀ ਦੀ ਗੱਲ ਕੀਤੀ ਗਈ ਹੈ। ਰਸੋਈ ਦੇ ਖੇਤਰ ਵਿਚ ਕੀਤੀਆਂ ਤਬਦੀਲੀਆਂ ਨੂੰ ਵੀ ਗਲਤ ਦੱਸਿਆ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਪਹਿਲਾਂ, ਬੀਐਮਸੀ ਨੇ ਮੁੰਬਈ ਦੇ ਕੰਗਨਾ ਰਣੌਤ ਦੇ ‘ਮਣੀਕਰਣਿਕਾ ਫਿਲਮਜ਼’ ਦੇ ਦਫਤਰ ਵਿੱਚ ਗੈਰਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਬਾਅਦ ਵਿੱਚ, ਬੰਬੇ ਹਾਈ ਕੋਰਟ ਨੇ ਇਸ ਉੱਤੇ ਰੋਕ ਲਗਾ ਦਿੱਤੀ। ਹਾਈ ਕੋਰਟ ਭਲਕੇ ਇਸ ਮਾਮਲੇ ਵਿੱਚ ਮੁੜ ਸੁਣਵਾਈ ਕਰੇਗੀ। ਹਾਈ ਕੋਰਟ ਨੇ ਬੀਐਮਸੀ ਤੋਂ ਕੰਗਨਾ ਦੇ ਦਫ਼ਤਰ ਵਿੱਚ ਗੈਰਕਾਨੂੰਨੀ ਉਸਾਰੀ ਨੂੰ ਢਾਹੁਣ ਵਿੱਚ ਇੰਨੀ ਜਲਦਬਾਜ਼ੀ ਲਈ ਜਵਾਬ ਮੰਗਿਆ ਹੈ। ਕੱਲ੍ਹ BMC ਨੂੰ ਇਸ ਦਾ ਜਵਾਬ ਦੇਣਾ ਪਏਗਾ।ਮੁੰਬਈ ਪਹੁੰਚਣ ਤੋਂ ਬਾਅਦ ਕੰਗਨਾ ਨੇ ਮਹਾਰਾਸ਼ਟਰ ਦੇ ਸੀਐਮ ਉਧਵ ਠਾਕਰੇ ‘ਤੇ ਜ਼ੋਰਦਾਰ ਹਮਲਾ ਕੀਤਾ। ਟਵਿੱਟਰ ‘ਤੇ ਇਕ ਵੀਡੀਓ ਸਾਂਝਾ ਕਰਦਿਆਂ ਉਨ੍ਹਾਂ ਕਿਹਾ, “ਉਧਵ ਠਾਕਰੇ, ਤੁਹਾਨੂੰ ਕੀ ਲੱਗਦਾ ਹੈ… ਕਿ ਤੁਸੀਂ ਫਿਲਮ ਮਾਫੀਆ ਨਾਲ ਮੇਰਾ ਘਰ ਤੋੜ ਕੇ ਵੱਡਾ ਬਦਲਾ ਲਿਆ ਹੈ? ਅੱਜ ਮੇਰਾ ਘਰ ਟੁੱਟਾ ਹੈ, ਕੱਲ ਤੁਹਾਡਾ ਹੰਕਾਰ ਟੁੱਟੇਗਾ। ”

Related posts

ਆਪਣੇ ਵਿਹਲੇ ਸਮੇੰ ‘ਚ ਜੈਸਮੀਨ ਭੈਣ ਭਰਾਵਾਂ ਨਾਲ ਕਰ ਰਹੀ ਹੈ ਅਜਿਹਾ ਕੰਮ

Gagan Oberoi

Navratri Special: Kuttu Ka Dosa – A Crispy Twist to Your Fasting Menu

Gagan Oberoi

27 ਜੁਲਾਈ ਤੱਕ ਪੁਲਿਸ ਹਿਰਾਸਤ ’ਚ ਰਹੇਗਾ ਰਾਜ ਕੁੰਦਰਾ

Gagan Oberoi

Leave a Comment