Canada

ਅੱਜ ਪਹਿਲੀ ਕਾਕਸ ਮੀਟਿੰਗ ਕਰਨਗੇ ਓਟੂਲ

ਓਟਵਾ : ਪਾਰਲੀਆਮੈਂਟ ਦੀ ਸਿਟਿੰਗ ਸ਼ੁਰੂ ਹੋਏ ਨੂੰ ਅਜੇ ਦੋ ਹਫਤੇ ਦਾ ਸਮਾਂ ਵੀ ਨਹੀਂ ਹੋਇਆ ਹੈ ਕਿ ਕੰਜ਼ਰਵੇਟਿਵ ਹਾਊਸ ਆਫ ਕਾਮਨਜ਼ ਵਿੱਚ ਪਰਤਣ ਲਈ ਤਰਲੋ-ਮੱਛੀ ਹੋਣ ਲੱਗੇ ਹਨ| ਅਜਿਹਾ ਇਸ ਲਈ ਤਾਂ ਕਿ ਟਰੂਡੋ ਸਰਕਾਰ ਦੀ ਜਵਾਬਦੇਹੀ ਤੈਅ ਕਰਵਾਈ ਜਾ ਸਕੇ ਤੇ ਆਪਣੇ ਵਿਚਾਰਾਂ ਨੂੰ ਅੱਗੇ ਧੱਕਿਆ ਜਾ ਸਕੇ|
ਡਿਪਟੀ ਲੀਡਰ ਕੈਂਡਿਸ ਬਰਜਨ ਨੇ ਆਖਿਆ ਕਿ ਅੱਜ ਹੋਣ ਵਾਲੀ ਉਨ੍ਹਾਂ ਦੇ ਕਾਕਸ ਦੀ ਮੀਟਿੰਗ ਵਿੱਚ ਸੱਭ ਤੋਂ ਵੱਡਾ ਗੱਲਬਾਤ ਦਾ ਮੁੱਦਾ, ਆਰਥਿਕ ਰਿਕਵਰੀ ਤੇ ਕੈਨੇਡੀਅਨਾਂ ਨੂੰ ਕੰਮ ਉੱਤੇ ਪਰਤਣ ਵਿੱਚ ਕਿਵੇਂ ਮਦਦ ਕੀਤੀ ਜਾਵੇ, ਹੀ ਰਹੇਗਾ| ਟੋਰੀ ਐਮਪੀਜ਼ ਇਹ ਵੀ ਵਿਚਾਰ ਵਟਾਂਦਰਾ ਕਰਨਗੇ ਕਿ ਵੁਈ ਚੈਰਿਟੀ ਵਰਗੇ ਸਕੈਂਡਲ ਦੇ ਸਬੰਧ ਵਿੱਚ ਜਵਾਬ ਕਿਸ ਤਰ੍ਹਾਂ ਹਾਸਲ ਕੀਤੇ ਜਾਣ| ਨੇੜ ਭਵਿੱਖ ਵਿੱਚ ਜੇ ਚੋਣਾਂ ਕਰਵਾਉਣੀਆਂ ਪੈਂਦੀਆਂ ਹਨ ਤਾਂ ਉਨ੍ਹਾਂ ਦੀਆਂ ਤਿਆਰੀਆਂ ਕਿਵੇਂ ਕੀਤੀਆਂ ਜਾਣ ਅਤੇ ਇਸ ਦੇ ਨਾਲ ਹੀ ਰਾਜ ਭਾਸ਼ਣ ਤੋਂ ਬਾਅਦ ਭਰੋਸੇ ਦੇ ਮਤੇ ਉੱਤੇ ਕੀ ਰਣਨੀਤੀ ਅਪਣਾਈ ਜਾਵੇ|
ਐਮਪੀ ਕੇਨੀ ਚਿਊ ਨੂੰ ਇਨਕਲੂਜ਼ਨ ਐਂਡ ਡਾਇਵਰਸਿਟੀ ਕ੍ਰਿਟਿਕ ਚੁਣੇ ਜਾਣ ਤੋਂ ਬਾਅਦ ਨਵੀਂ ਸ਼ੈਡੋ ਕੈਬਨਿਟ ਦੇ ਸਬੰਧ ਵਿੱਚ ਵੀ ਸਵਾਲ ਉੱਠ ਸਕਦੇ ਹਨ| ਹਾਲਾਂਕਿ ਉਨ੍ਹਾਂ ਵੱਲੋਂ ਐਲਜੀਬੀਟੀਕਿਊ2ਐਸ ਪਲੱਸ ਕਮਿਊਨਿਟੀ ਦੇ ਸਬੰਧ ਵਿੱਚ ਆਪਣੀ ਰਾਇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਹ ਬਾਈਬਲ ਕਾਲਜ ਦੇ ਬੋਰਡ ਵਿੱਚ ਕੰਮ ਕਰਦੇ ਰਹੇ ਹਨ ਜਿਹੜਾ ਸਮਲਿੰਗੀ ਗਤੀਵਿਧੀਆਂ ਨੂੰ ਅਢੁਕਵਾਂ ਮੰਨਦਾ ਹੈ|
ਇਸ ਦੌਰਾਨ ਬਰਜਨ ਵੱਲੋਂ ਚਿਊ ਨੂੰ ਸਹੀ ਚੋਣ ਮੰਨਿਆ ਜਾ ਰਿਹਾ ਹੈ| ਪਾਰਟੀ ਦੀ ਮੀਟਿੰਗ ਅੱਜ ਓਟਵਾ ਵਿੱਚ ਹੋਵੇਗੀ ਤੇ ਇਸ ਦੌਰਾਨ ਫਿਜ਼ੀਕਲ ਡਿਸਟੈਂਸਿੰਗ ਦਾ ਵੀ ਖਾਸ ਖਿਆਲ ਰੱਖਿਆ ਜਾਵੇਗਾ|

Related posts

IRCC speeding up processing for spousal applications

Gagan Oberoi

ਕੈਨੇਡਾ ਚ’ ਪੰਜਾਬਣ ਦਾ ਕਤਲ ਕਰਨ ਵਾਲਾ ਪੰਜਾਬੀ ਪਤੀ ਬਲਵੀਰ ਸਿੰਘ ਗ੍ਰਿਫਤਾਰ

Gagan Oberoi

ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਐਂਬੈਸੀ ਦੀ ਸਲਾਹ, ਬਿਨਾਂ ਜਾਂਚ ਫੀਸ ਦਾ ਭੁਗਤਾਨ ਨਾ ਕਰੋ; ਕੈਨੇਡੀਅਨ ਸਰਕਾਰ ਤੋਂ ਦਖਲ ਦੀ ਮੰਗ

Gagan Oberoi

Leave a Comment