ਓਟਵਾ : ਫੈਡਰਲ ਸਰਕਾਰ ਵੱਲੋਂ ਅੱਜ ਤੋਂ ਨਵਾਂ ਨੈਸ਼ਨਲ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਬਲੈਕ ਕੈਨੇਡੀਅਨਜ਼ ਨੂੰ ਨੈਸ਼ਨਲ ਬੈਂਕਜ਼ ਤੋਂ ਲੋਨ ਲੈਣਾ ਸੁਖਾਲਾ ਹੋ ਜਾਵੇਗਾ|
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕਰਦਿਆਂ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਬਲੈਕ ਕੈਨੇਡੀਅਨਜ਼ ਕਾਫੀ ਪ੍ਰਭਾਵਿਤ ਹੋਏ ਹਨ ਤੇ ਕੈਨੇਡਾ ਵਿੱਚ ਉਨ੍ਹਾਂ ਨਾਲ ਕਥਿਤ ਤੌਰ ਉੱਤੇ ਹੋਣ ਵਾਲੀ ਅਸਮਾਨਤਾ ਉੱਤੇ ਚਰਚਾ ਛਿੜ ਗਈ ਹੈ|
ਨਵੇਂ ਪ੍ਰੋਗਰਾਮ ਤਹਿਤ 53 ਮਿਲੀਅਨ ਡਾਲਰ ਬਲੈਕ ਬਿਜ਼ਨਸ ਆਰਗੇਨਾਈਜ਼ੇਸ਼ਨ ਨੂੰ ਦਿੱਤੇ ਜਾਣਗੇ ਤਾਂ ਕਿ ਕਾਰੋਬਾਰੀਆਂ ਦੀ ਫੰਡਿੰਗ, ਮੈਂਟਰਸ਼ਿਪ, ਫਾਇਨਾਂਸ਼ੀਅਲ ਪਲੈਨਿੰਗ ਤੇ ਬਿਜ਼ਨਸ ਟਰੇਨਿੰਗ ਵਿੱਚ ਮਦਦ ਹੋ ਸਕੇ| ਇਸ ਤੋਂ ਇਲਾਵਾ 6æ5 ਮਿਲੀਅਨ ਡਾਲਰ ਬਲੈਕ ਐਂਟਰਪ੍ਰਿਨਿਓਰਸ਼ਿਪ ਸਬੰਧੀ ਡਾਟਾ ਇੱਕਠਾ ਕਰਲ ਉੱਤੇ ਖਰਚ ਕੀਤਾ ਜਾਵੇਗਾ ਤੇ ਇਹ ਪਤਾ ਲਾਇਆ ਜਾਵੇਗਾ ਕਿ ਕਾਰੋਬਾਰ ਵਿੱਚ ਬਲੈਕ ਕੈਨੇਡੀਅਨਾਂ ਨੂੰ ਸਫਲ ਹੋਣ ਤੋਂ ਰੋਕਣ ਲਈ ਕਿਹੜੇ ਅੜਿੱਕੇ ਪੇਸ਼ ਆਉਂਦੇ ਹਨ|
ਓਟਵਾ ਤੇ ਅੱਠ ਵੱਡੇ ਫਾਇਨਾਂਸ਼ੀਅਲ ਇੰਸਟੀਚਿਊਸ਼ਨਜ਼ ਵੱਲੋਂ ਬਲੈਕ ਕਾਰੋਬਾਰੀਆਂ ਲਈ ਲੋਨ ਪ੍ਰੋਗਰਾਮ ਤਿਆਰ ਕਰਨ ਵਾਸਤੇ ਹਾਮੀ ਭਰੀ ਗਈ ਹੈ ਜਿਸ ਤਹਿਤ ਬਲੈਕ ਕਾਰੋਬਾਰੀਆ ਨੂੰ 25000 ਡਾਲਰ ਤੇ 250,000 ਡਾਲਰ ਦਰਮਿਆਨ ਲੋਨ ਦਿੱਤਾ ਜਾ ਸਕੇਗਾ|
next post