ਨਵੀਂ ਦਿੱਲੀ: ਹੁਣ ਜੇ ਤੁਸੀਂ ਉਡਾਣ ਵਿੱਚ ਯਾਤਰਾ ਕਰਨ ਤੋਂ ਪਹਿਲਾਂ ਮਾਸਕ ਜਾਂ ਫੇਸ ਸ਼ੀਲਡ ਪਾਉਣ ਤੋਂ ਇਨਕਾਰ ਕਰਦੇ ਹੋ ਤਾਂ ਤੁਹਾਨੂੰ ਉਡਾਣ ਭਰਨ ਤੋਂ ਰੋਕਿਆ ਜਾ ਸਕਦਾ ਹੈ। ਇਹ ਜਾਣਕਾਰੀ ਦਿੰਦਿਆਂ ਡੀਜੀਸੀਏ (DGCA) ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਮਾਸਕ ਪਹਿਨਣ ਤੋਂ ਇਨਕਾਰ ਕਰਨ ਨਾਲ ਅਜਿਹੇ ਲੋਕਾਂ ਨੂੰ ਨਾ ਸਿਰਫ ਉਡਾਣ ਵਿੱਚ ਚੜ੍ਹਨ ਤੋਂ ਰੋਕਿਆ ਜਾ ਸਕਦਾ ਹੈ, ਬਲਕਿ ਉਨ੍ਹਾਂ ਦਾ ਨਾਂ ‘ਨੋ ਫਲਾਈ’ ਲਿਸਟ ਵਿੱਚ ਵੀ ਪਾ ਦਿੱਤਾ ਜਾਵੇਗਾ।
ਅਰੁਣ ਕੁਮਾਰ ਨੇ ਦੱਸਿਆ, ‘ਕਿੰਨੇ ਸਮੇਂ ਤੱਕ ਅਜਿਹੇ ਲੋਕਾਂ ਨੂੰ ਉਡਾਣ ਭਰਨ ਤੋਂ ਰੋਕਿਆ ਜਾਏਗਾ, ਇਹ ਨਿਯਮਾਂ ਦੀ ਉਲੰਘਣਾ ਤੇ ਕੈਬਿਨ–ਚਾਲਕਾਂ ਪ੍ਰਤੀ ਇਸ ਦੇ ਕਠੋਰ ਵਿਵਹਾਰ ‘ਤੇ ਨਿਰਭਰ ਕਰੇਗਾ। ਇਹ ਕਾਰਵਾਈ ਉਨ੍ਹਾਂ ਲੋਕਾਂ ਦੇ ਵਿਰੁੱਧ ਹੋਵੇਗੀ ਜੋ ਮਾਸਕ ਨਹੀਂ ਪਹਿਨਦੇ ਜਾਂ ਜਾਣਬੁੱਝ ਕੇ ਚਿਹਰੇ ਤੋਂ ਮਾਸਕ ਹਟਾਉਂਦੇ ਹਨ।‘
ਦੱਸ ਦਈਏ ਕਿ ਇਹ ਚੇਤਾਵਨੀ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਹਵਾਈ ਯਾਤਰਾ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਬੁੱਧਵਾਰ ਨੂੰ ਇੱਕ ਦਿਨ ਵਿਚ ਇੱਕ ਲੱਖ ਤੋਂ ਜ਼ਿਆਦਾ ਯਾਤਰੀ ਘਰੇਲੂ ਉਡਾਣਾਂ ਵਿਚ ਸਵਾਰ ਹੋਏ।
ਇਸ ਬਾਰੇ ਟਵੀਟ ਕਰਦੇ ਹੋਏ ਹਵਾਬਾਜ਼ੀ ਮੰਤਰੀ ਐਚਐਸ ਪੁਰੀ ਨੇ ਲਿਖਿਆ, “ਅਸਮਾਨ ਮੀਲ ਪੱਥਰਾਂ ਨੂੰ ਛੂਹ ਰਿਹਾ ਹੈ। ਇੱਥੇ ਇੱਕ ਹਜ਼ਾਰ ਤੋਂ ਵੱਧ ਘਰੇਲੂ ਉਡਾਣਾਂ, ਦੋ ਲੱਖ ਤੋਂ ਵੱਧ ਯਾਤਰੀ ਹੋ ਚੁੱਕੇ ਹਨ। ਅੱਜ ਅਸੀਂ ਇੱਕ ਲੱਖ ਤੋਂ ਵੱਧ ਯਾਤਰੀਆਂ ਦੀ ਉਚਾਈ ਨੂੰ ਪਾਰ ਕੀਤਾ।”