Punjab

ਇੱਕ ਵਾਰ ਫਿਰ ਸੁਸ਼ਾਂਤ ਸਿੰਘ ਦੇ ਫਲੈਟ ਪਹੁੰਚੀ CBI, ਫਲੈਟ ਮਾਲਕ ਤੋਂ ਕੀਤੀ ਜਾ ਰਹੀ ਪੁੱਛ ਗਿੱਛ

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ‘ਚ ਸੀਬੀਆਈ ਦੀ ਟੀਮ ਅੱਜ ਫਿਰ ਸੁਸ਼ਾਂਤ ਦੇ ਘਰ ਪਹੁੰਚੀ ਹੈ। ਸੁਸ਼ਾਂਤ ਸੰਜੇ ਲਾਲਵਾਨੀ ਦੇ ਫਲੈਟ ਵਿੱਚ ਰਹਿੰਦਾ ਸੀ। ਸੀਬੀਆਈ ਦੀ ਟੀਮ ਡੁਪਲੈਕਸ ਫਲੈਟ ਦੇ ਮਾਲਕ ਸੰਜੇ ਲਾਲਵਾਨੀ ਤੋਂ ਪੁੱਛਗਿੱਛ ਕਰ ਰਹੀ ਹੈ। ਕੱਲ੍ਹ ਸੀਬੀਆਈ ਦੀ ਟੀਮ ਨੇ ਸਾਢੇ ਪੰਜ ਘੰਟੇ ਅਭਿਨੇਤਾ ਦੇ ਘਰ ਦੀ ਜਾਂਚ ਕੀਤੀ ਸੀਸੁਸ਼ਾਂਤ ਨੇ ਬਾਂਦਰਾ ਵੈਸਟ ਮੌਂਟ ਬਲੈਂਕ ਬਿਲਡਿੰਗ ਦੇ 6ਵੇਂ ਤੇ 7ਵੇਂ ਮੰਜ਼ਲ ਦੇ 4 ਫਲੈਟਾਂ ਨੂੰ 3 ਸਾਲ ਦੇ ਲੀਜ਼ ‘ਤੇ ਲਿਆ ਸੀ। ਮਹੀਨਾਵਾਰ ਕਿਰਾਇਆ 4 ਲੱਖ 50 ਹਜ਼ਾਰ ਸੀ ਜੋ ਹਰ ਸਾਲ 10 ਪ੍ਰਤੀਸ਼ਤ ਵਧਣ ਜਾ ਰਿਹਾ ਸੀ। 9 ਦਸੰਬਰ 2019 ਨੂੰ, ਇਸ ਡੁਪਲੈਕਸ ਫਲੈਟ ਨੂੰ ਕਿਰਾਏ ‘ਤੇ ਦਿੱਤਾ ਗਿਆ ਸੀ ਜੋ 2022 ਤੱਕ ਦੇ ਲਈ ਸੀ। ਸੀਬੀਆਈ ਦੀ ਟੀਮ ਫਲੈਟ ਦੇ ਇਕਰਾਰਨਾਮੇ ਦੀ ਕਾੱਪੀ ਲੈ ਕੇ ਲਾਲਵਾਨੀ ਪਰਿਵਾਰ ਕੋਲ ਪਹੁੰਚ ਗਈ ਹੈ। ਕੀ ਸੁਸ਼ਾਂਤ ਕਿਰਾਇਆ ਚੈੱਕ ਜਾਂ ਨਕਦ ਦਿੰਦਾ ਸੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਅੱਜ ਵੀ ਸਿਧਾਰਥ ਪਿਠਾਨੀ, ਨੀਰਜ ਤੇ ਦੀਪੇਸ਼ ਸੀਬੀਆਈ ਟੀਮ ਦੇ ਨਾਲ ਹਨ। ਸ਼ਨੀਵਾਰ ਨੂੰ ਵੀ ਸੀਬੀਆਈ ਇਨ੍ਹਾਂ ਤਿੰਨਾਂ ਦੇ ਨਾਲ ਅਭਿਨੇਤਾ ਦੇ ਘਰ ਪਹੁੰਚੀ ਸੀ।

Related posts

Canada Braces for Extreme Winter Weather: Snowstorms, Squalls, and Frigid Temperatures

Gagan Oberoi

Hitler’s Armoured Limousine: How It Ended Up at the Canadian War Museum

Gagan Oberoi

Indian stock market opens flat, Nifty above 23,700

Gagan Oberoi

Leave a Comment