ਕੈਲਗਰੀ (ਦੇਸ ਪੰਜਾਬ ਟਾਇਮਜ਼): ਕੋਰੋਨਾਵਾਇਰਸ ਮਹਾਂਮਾਰੀ ਕਾਰਨ ਕੈਨੇਡਾ ‘ਚ ਕਈ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ ਜਿਸ ਲਈ ਫੈਡਰਲ ਸਰਕਾਰ ਵਲੋਂ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਅਤੇ ਤਕਰੀਬਨ $2000 ਪ੍ਰਤੀ ਮਹੀਨਾ ਦੀ ਰਾਸ਼ੀ ਉਨ੍ਹਾਂ ਕਾਮਿਆਂ ਨੂੰ ਦਿੱਤੀ ਜਾ ਰਹੀ ਹੈ ਜੋ ਮਹਾਂਮਾਰੀ ਕਾਰਨ ਕੰਮ-ਕਾਜ ਨਹੀਂ ਕਰ ਪਾ ਰਹੇ। ਅੱਜ ਕੈਬਨਿਟ ਮੰਤਰੀ ਕੋਆਰਲਾ ਕੋਆਲਟਰੋ ਨੇ ਇਹ ਐਲਾਨ ਕਰਦਿਆ ਕਿਹਾ ਕਿ ਫੈਡਰਲ ਸਰਕਾਰ ਵਲੋਂ ਇਹ ਸੇਵਾਵਾਂ ਇੱਕ ਮਹੀਨੇ ਲਈ ਹੋਰ ਚੱਲਦੀਆਂ ਰਹਣਗੀਆਂ। ਉਨ੍ਹਾਂ ਕਿਹਾ ਫੈਡਰਲ ਸਰਕਾਰ ਵਲੋਂ 37 ਬਿਲੀਅਨ ਡਾਲਰ ਦੀ ਰਾਸ਼ੀ ਇਸ ਪ੍ਰੋਗਰਾਮ ਤਹਿਤ ਕਾਮਿਆਂ ਨੂੰ ਦੇਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਲਾਭ ਇਸ ਪ੍ਰੋਗਰਾਮ ‘ਚ ਜੋੜਿਆ ਗਿਆ ਹੈ ਜਿਸ ਦੇ ਤਹਿਤ ਜਿਹੜੇ ਕਾਮੇ ਰੁਜ਼ਗਾਰ ਬੀਮੇ ਲਈ ਆਯੋਗ ਹਨ ਉਨ੍ਹਾਂ ਨੂੰ ਵੀ 400 ਡਾਲਰ ਪ੍ਰਤੀ ਹਫ਼ਤਾ ਮਿਲੇਗਾ ਜਿਸ ਸਬੰਧੀ ਹਦਾਇਤਾ ਜਲਦ ਹੀ ਸਰਕਾਰੀ ਵੈੱਬਸਾਈਟ ‘ਤੇ ਪਾ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਮਾਰਚ ਤੋਂ ਲੈ ਕਿ ਹੁਣ ਤੱਕ ਫੈਡਰਲ ਸਰਕਾਰ ਵਲੋਂ ਇਸ ਪ੍ਰੋਗਰਾਮ ਦੇ ਤਹਿਤ 69.4 ਬਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਕਾਮਿਆਂ ਨੂੰ ਵੰਡੀ ਜਾ ਚੁੱਕੀ ਹੈ।
previous post