International

ਫੇਕ ਫੌਲੋਅਰ ਮਾਮਲਾ: ਰੈਪਰ ਬਾਦਸ਼ਾਹ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨ

ਮੁੰਬਈ: ਮੁੰਬਈ ਪੁਲਿਸ ਨੇ ਰੈਪਰ ਬਾਦਸ਼ਾਹ ਨੂੰ ਸੋਸ਼ਲ ਮੀਡੀਆ ‘ਤੇ ਫਰਜ਼ੀ ਫੌਲੋਅਰਸ ਮਾਮਲੇ ‘ਚ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਇੰਟੈਲੀਜੈਂਸ ਯੂਨਿਟ CIU ਨੇ ਬਾਦਸ਼ਾਹ ਨੂੰ ਸੋਸ਼ਲ ਮੀਡੀਆ ਅਕਾਊਂਟਸ ਤੇ ਫੇਕ ਫੌਲੋਅਰਸ ਲਈ ਸੰਮਨ ਭੇਜਿਆ ਹੈ।

ਬਾਦਸ਼ਾਹ ਦੇ ਟਵਿੱਟਰ ‘ਤੇ 28 ਲੱਖ ਫੌਲੋਅਰ ਹਨ। ਇੰਸਟਾਗ੍ਰਾਮ ‘ਤੇ 58 ਲੱਖ ਫੌਲੋਅਰ ਤੇ ਫੇਸਬੁੱਕ ਪੇਜ ‘ਤੇ 80 ਲੱਖ ਫੌਲੋਅਰਸ ਹਨ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਇਹ ਫੇਕ ਫੌਲੋਅਰ ਹਨ। ਫੇਕ ਫੌਲੋਅਰਸ ਰੱਖਣ ਨੂੰ ਪੁਲਿਸ ਆਈਟੀ ਐਕਟ ਦੀ ਉਲੰਘਣਾ ਮੰਨਦੀ ਹੈ।

ਬੀਤੇ ਮਹੀਨੇ ਪੁਲਿਸ ਨੇ ਅਜਿਹੇ ਰੈਕੇਟ ਦਾ ਪਰਦਾਫਾਸ਼ ਕੀਤਾ ਸੀ ਜੋ ਪੈਸੇ ਲੈਕੇ ਸਿਤਾਰਿਆਂ ਦੇ ਫੌਲੋਅਰਸ ਵਧਾਉਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਰੈਕੇਟ ਤੋਂ ਰੈਪਰ ਬਾਦਸ਼ਾਹ ਦਾ ਨਾਂ ਵੀ ਸਾਹਮਣੇ ਆਇਆ ਹੈ। ਫਿਲਹਾਲ ਇਹੀ ਕਿਹਾ ਜਾ ਰਿਹਾ ਹੈ ਕਿ ਬਾਦਸ਼ਾਹ ਤੋਂ ਫਰਜ਼ੀ ਸੋਸ਼ਲ ਮੀਡੀਆ ਫੌਲੋਅਰਸ ਮਾਮਲੇ ਨੂੰ ਲੈ ਕੇ ਪੁੱਛਗਿਛ ਹੋ ਸਕਦੀ ਹੈ। ਪੁਲਿਸ ਇਸ ਮਾਮਲੇ ‘ਚ 20 ਤੋਂ ਜ਼ਿਆਦਾ ਸਿਤਾਰਿਆਂ ਦੇ ਬਿਆਨ ਦਰਜ ਕਰਵਾ ਚੁੱਕੀ ਹੈ ਤੇ ਇਹ ਸਿਲਸਿਲਾ ਹੁਣ ਤਕ ਜਾਰੀ ਹੈ।

Related posts

Pakistan : ਇਮਰਾਨ ਖਾਨ ਨੇ ਭਾਰਤ ਨੂੰ ਦੱਸਿਆ ਆਜ਼ਾਦ ਦੇਸ਼, ਪਾਕਿਸਤਾਨ ਨੂੰ ਕਿਹਾ ਗੁਲਾਮ, ਜਾਣੋ ਕਾਰਨ

Gagan Oberoi

ਸੜਕ ਹਾਦਸੇ ਵਿੱਚ ਤਿੰਨ ਦੀ ਮੌਤ, 10 ਜ਼ਖਮੀਂ

Gagan Oberoi

Commentary: What’s behind India’s generous vaccine diplomacy?

Gagan Oberoi

Leave a Comment