ਮੁੰਬਈ: ਭੋਜਪੁਰੀ ਫ਼ਿਲਮਾਂ ਤੇ ਟੀਵੀ ਸੀਰੀਅਲਾਂ ‘ਚ ਕੰਮ ਕਰ ਚੁੱਕੀ 40 ਸਾਲਾ ਅਦਾਕਾਰਾ ਅਨੁਪਮਾ ਪਾਠਕ ਨੇ ਮੁੰਬਈ ‘ਚ ਆਪਣੇ ਘਰ ‘ਚ ਫਾਂਸੀ ਲਾਕੇ ਖੁਦਕੁਸ਼ੀ ਕਰ ਲਈ। ਅਨੁਪਮਾ ਪਾਠਕ ਨੂੰ ਜਿੱਥੇ ਆਰਥਿਕ ਤੰਗੀ ਪਰੇਸ਼ਾਨ ਕਰ ਰਹੀ ਸੀ ਉੱਥੇ ਹੀ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ।
ਅਨੁਪਮਾ ਨੇ ਦੋ ਅਗਸਤ ਨੂੰ ਖੁਦਕੁਸ਼ੀ ਕੀਤੀ ਹੈ। ਖੁਦਕੁਸ਼ੀ ਕਰਨ ਤੋਂ ਇਕ ਦਿਨ ਪਹਿਲਾਂ ਅਨੁਪਮਾ ਨੇ ਫੇਸਬੁੱਕ ਲਾਈਵ ਕੀਤਾ ਸੀ। ਜਿਸ ‘ਚ ਉਨ੍ਹਾਂ ਲੋਕਾਂ ਵੱਲੋਂ ਆਤਮਹੱਤਿਆ ਕਰਨ ਪਿੱਛੇ ਵਜ੍ਹਾ ਤੇ ਲੋਕਾਂ ਨੂੰ ਪਹਿਲਾਂ ਤੋਂ ਤੰਗ ਲੋਕਾਂ ਨੂੰ ਪਰੇਸ਼ਾਨ ਕਰਨ ਕਰਨ ਬਾਰੇ ਵਿਸਥਾਰ ਨਾਲ ਗੱਲ ਕੀਤੀ ਸੀ।
10 ਮਿੰਟ ਦੇ ਇਸ ਵੀਡੀਓ ‘ਚ ਅਨੁਪਮਾ ਮਾਨਸਿਕ ਤੌਰ ‘ਤੇ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਸੀ। ਅਨੁਪਮਾ ਨੇ ਖੁਦਕੁਸ਼ੀ ਤੋਂ ਪਹਿਲਾਂ ਇਕ ਸੁਸਾਇਡ ਨੋਟ ਵੀ ਛੱਡਿਆ ਹੈ। ਜਿਸ ‘ਚ ਉਨ੍ਹਾਂ ਆਤਮਹੱਤਿਆ ਕਰਨ ਦੇ ਦੋ ਮੁੱਖ ਕਾਰਨ ਗਿਣਾਏ ਹਨ। ਪਹਿਲੀ ਵਜ੍ਹਾ ‘ਚ ਉਨ੍ਹਾਂ ਦੱਸਿਆ ਕਿ ਮਨੀਸ਼ ਝਾਅ ਨਾਮਕ ਇਕ ਵਿਅਕਤੀ ਨੇ ਇਸ ਸਾਲ ਮਈ ‘ਚ ਉਨ੍ਹਾਂ ਤੋਂ ਦੋ ਪਹੀਆ ਵਾਹਨ ਲਿਆ ਸੀ। ਪਰ ਉਸ ਨੇ ਬਾਅਦ ‘ਚ ਅਨੁਪਮਾ ਨੂੰ ਦੋ ਪਹੀਆ ਵਾਹਨ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਸੁਸਾਇਡ ਨੋਟ ‘ਚ ਅਨੁਪਮਾ ਨੇ ਆਪਣੀ ਪਰੇਸ਼ਾਨੀ ਦੀ ਦੂਜੀ ਵਜ੍ਹਾ ਦੇ ਤੌਰ ‘ਤੇ ਵਿਸਡਮ ਨਾਮਕ ਕਿਸੇ ਪ੍ਰੋਡਕਸ਼ਨ ਕੰਪਨੀ ਨੇ 10,000 ਰੁਪਏ ਦਾ ਨਿਵੇਸ਼ ਕਰਨ ‘ਤੇ ਵਿਆਜ਼ ਸਮੇਤ ਕੰਪਨੀ ਵੱਲੋਂ ਪੈਸੇ ਨਾ ਦੇਣ ਦੀ ਜਾਂਚ ਕਰ ਰਹੀ ਹੈ।