ਕੈਲਗਰੀ : ਅਮਰੀਕੀ ਨਾਗਰਿਕਾਂ ਦਾ ਕੈਨੇਡਾ ‘ਚ ਦਾਖਲ ਹੋਣਾ ਲਗਾਤਾਰ ਜਾਰੀ ਹੈ ਪਰ ਕਿਸੇ ਵੀ ਵਿਅਕਤੀ ਨੂੰ ਕੈਨੇਡਾ ‘ਚ ਦਾਖਲ ਹੋਣ ਲਈ ਬਾਰਡਰ ਪਾਰ ਕਰਨ ਤੋਂ ਬਾਅਦ 14 ਦਿਨਾਂ ਲਈ ਕੁਆਰੰਟੀਨ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਜੇਕਰ ਕੋਈ ਅਮਰੀਕੀ ਨਾਗਰਿਕ ਇਥੇ ਆ ਕੇ ਇਸ ਨਿਯਮ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਲਈ ਭਾਰੀ ਜ਼ੁਰਮਾਨਾ ਰੱਖਿਆ ਗਿਆ ਹੈ।
ਅਜਿਹੀ ਹੀ ਇੱਕ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਐਕਸੀਲਸੀਅਰ ਸ਼ਹਿਰ ਦਾ ਇੱਕ ਜੋੜਾ 24 ਜੂਨ ਨੂੰ ਬਾਰਡਰ ਪਾਰ ਕਰਕੇ ਕੈਨੇਡਾ ‘ਚ ਦਾਖਲ ਹੋਇਆ ਅਤੇ ਕੈਨੇਡਾ ਦੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟੀਨ ਹੋਣ ਦਾ ਆਦੇਸ਼ ਦਿੱਤਾ ਗਿਆ ਪਰ ਉਹ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕਰਨ ‘ਚ ਅਸਫ਼ਲ ਰਹੇ ਅਤੇ ਹੁਣ ਪ੍ਰਤੀ ਵਿਅਕਤੀ ਉਨ੍ਹਾਂ ਨੂੰ $1000 ਜੁਰਮਾਨਾ ਲਗਾਇਆ ਗਿਆ ਹੈ।
ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਕਰਚਾਰੀਆਂ ਨੇ 66 ਸਾਲਾ ਡੇਵਿਡ ਸਿੱਪਲ ਅਤੇ 65 ਸਾਲਾ ਐਨ ਸਿੱਪਲ ਨੂੰ ਸਿੱਧੇ ਤੌਰ ‘ਤੇ ਥੰਡਰ-ਬੇਅ ਦੀ ਯਾਤਰਾ ਕਰਨ ‘ਤੇ ਉਨ੍ਹਾਂ ਨੂੰ 14 ਦਿਨਾਂ ਦੀ ਮਿਆਦ ਪੂਰੀ ਨਾ ਕਰਨ ਦਾ ਦੋਸ਼ੀ ਪਾਇਆ ਗਿਆ। ਉਨ੍ਹਾਂ ਨੂੰ ਫੋਰਟ ਫ੍ਰਾਂਸਿਸ ਵਿਖੇ ਕਈ ਥਾਵਾਂ ‘ਤੇ ਘੁੰਮਦੇ ਵੇਖਿਆ ਗਿਆ ਅਤੇ ਬਾਰਡਰ ਕੰਟਰੋਲ ਦੇ ਆਦੇਸ਼ਾਂ ਦਾ ਪਾਲਣ ਨਾ ਕਰਨ ਅਤੇ ਕੁਆਰੰਟੀਨ ਐਕਟ ਕੈਨੇਡਾ ਦੇ ਅਨੁਸਾਰ ਕੈਨੇਡਾ ‘ਚ ਦਾਖਲ ਹੋਣ ‘ਤੇ ਕਿਸੇ ਵੀ ਸ਼ਰਤ ਦਾ ਪਾਲਣ ਦਾ ਕਰਨ ‘ਤੇ ਭਾਰੀ ਜ਼ੁਰਮਾਨਾ ਠੋਕਿਆ ਗਿਆ ਹੈ।