coronavirus: ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਪੀੜਤਾਂ ਦਾ ਅੰਕੜਾ 87 ਲੱਖ ਤੋਂ ਪਾਰ ਪਹੁੰਚ ਗਿਆ ਹੈ। ਵਰਲਡੋਮੀਟਰ ਮੁਤਾਬਕ ਮਰਨ ਵਾਲਿਆਂ ਦੀ ਸੰਖਿਆਂ 61 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਇਸ ਦੌਰਾਨ 46 ਲੱਖ, 20 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋਏ ਹਨ। ਦੁਨੀਆਂ ਦੇ ਕਰੀਬ 62 ਫੀਸਦ ਮਾਮਲੇ ਸਿਰਫ਼ ਅੱਠ ਦੇਸ਼ਾਂ ਤੋਂ ਸਾਹਮਣੇ ਆਏ ਹਨ।
ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ ਅਮਰੀਕਾ ‘ਚ ਹੈ। ਜਿੱਥੇ ਹੁਣ ਤਕ 22 ਲੱਖ ਤੋਂ ਜ਼ਿਆਦਾ ਲੋਕ ਪੌਜ਼ੇਟਿਵ ਹੋ ਚੁੱਕੇ ਹਨ ਤੇ ਇਕ ਲੱਖ 21 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 33,158 ਮਾਮਲੇ ਸਾਹਮਣੇ ਆਏ ਜਦਕਿ 714 ਲੋਕਾਂ ਦੀ ਮੌਤ ਹੋਈ। ਬ੍ਰਾਜ਼ੀਲ ‘ਚ 55,209 ਮਾਮਲੇ ਸਾਹਮਣੇ ਆਏ ਤੇ 49,090 ਲੋਕਾਂ ਦੀ ਮੌਤ ਹੋ ਗਈ। ਬ੍ਰਾਜ਼ੀਲ ਤੋਂ ਬਾਅਦ ਰੂਸ ਤੇ ਭਾਰਤ ‘ਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਪੂਰੀ ਦੁਨੀਆਂ ਨਾਲੋਂ ਤੇਜ਼ੀ ਨਾਲ ਵਧ ਰਹੀ ਹੈ।
ਵੱਖ-ਵੱਖ ਦੇਸ਼ਾਂ ਦੇ ਅੰਕੜੇ:
• ਅਮਰੀਕਾ: ਕੇਸ – 2,296,809,ਮੌਤਾਂ – 121,402
• ਬ੍ਰਾਜ਼ੀਲ: ਕੇਸ – 1,038,568, ਮੌਤਾਂ – 49,090
• ਰੂਸ: ਕੇਸ – 569,063, ਮੌਤਾਂ – 7,841
• ਭਾਰਤ: ਕੇਸ – 395,812, ਮੌਤਾਂ – 12,970
• ਯੂਕੇ: ਕੇਸ – 301,815 ਮੌਤਾਂ – 42,461
• ਸਪੇਨ: ਕੇਸ – 292,655, ਮੌਤਾਂ – 28,315
• ਪੇਰੂ: ਕੇਸ – 247,925, ਮੌਤਾਂ – 7,660
• ਇਟਲੀ: ਕੇਸ – 238,011, ਮੌਤਾਂ – 34,561
• ਜਰਮਨੀ: ਕੇਸ – 190,660, ਮੌਤਾਂ – 8,960
• ਈਰਾਨ: ਕੇਸ – 200,262, ਮੌਤਾਂ – 9,392