News

ਅਮਰੀਕਾ ਨੂੰ ਕੋਰੋਨਾ ਨੇ ਦਬੋਚਿਆ, 23 ਲੱਖ ਦੇ ਕਰੀਬ ਪਹੁੰਚੇ ਪੌਜ਼ੇਟਿਵ ਕੇਸ, ਸਵਾ ਲੱਖ ਲੋਕਾਂ ਦੀ ਮੌਤ

ਵਾਸ਼ਿੰਗਟਨ: ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਕੋਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਦਬੋਚ ਲਿਆ ਹੈ। ਅਮਰੀਕਾ ਚ ਅਜੇ ਵੀ ਹਜ਼ਾਰਾਂ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਸ਼ੁੱਕਰਵਾਰ 33,539 ਨਵੇਂ ਕੇਸ ਸਾਹਮਣੇ ਆਏ ਜਦਕਿ 719 ਲੋਕਾਂ ਦੀ ਮੌਤ ਹੋ ਗਈ।

 

ਸ਼ਨੀਵਾਰ ਸਵੇਰ ਤਕ ਅਮਰੀਕਾ ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 22 ਲੱਖ, 97 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਤੇ ਇਕ ਲੱਖ, 21, ਹਜ਼ਾਰ, 407 ਲੋਕ ਜਾਨਾਂ ਗਵਾ ਚੁੱਕੇ ਹਨ। ਇਸ ਦੌਰਾਨ 9 ਲੱਖ, 56 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ ਤੇ 12 ਲੱਖ, 09 ਹਜ਼ਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

 

ਅਮਰੀਕਾ ਦਾ ਨਿਊਯਾਰਕ ਸ਼ਹਿਰ ਸਭ ਤੋਂ ਵੱਡਾ ਅਸਰ ਦਾ ਕੇਂਦਰ ਰਿਹਾ। ਇਕੱਲੇ ਨਿਊਯਾਰਕ ‘ਚ ਹੀ 4,09,593 ਕੇਸ ਸਾਹਮਣੇ ਆਏ ਤੇ ਇਨ੍ਹਾਂ ‘ਚੋਂ 31,159 ਲੋਕ ਮਾਰੇ ਗਏ ਹਨ। ਇਸ ਤੋਂ ਬਾਅਦ ਨਿਊ ਜਰਸੀ ‘ਚ 1,71,442 ਮਰੀਜ਼ਾਂ ‘ਚੋਂ 12,960 ਲੋਕਾਂ ਦੀ ਮੌਤ ਹੋ ਗਈ।

Related posts

ਆਸਟ੍ਰੇਲੀਆ ਵਿਚ ਕ੍ਰਿਸਮਤ ਤੱਕ ਘਰੇਲੂ ਸਰਹੱਦਾਂ ਖੋਲ੍ਹਣ ਦੀ ਯੋਜਨਾ

Gagan Oberoi

ਸਰੂਪ ਚੰਦ ਸਿੰਗਲਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਅਲਵਿਦਾ, ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

Gagan Oberoi

Dawood Ibrahim: ਪਾਕਿਸਤਾਨ ‘ਚ ਇੰਟਰਨੈੱਟ ਠੱਪ, ਸੋਸ਼ਲ ਮੀਡੀਆ ਵੀ ਡਾਊਨ; ਕੱਢਿਆ ਜਾ ਰਿਹੈ ਦਾਊਦ ਨਾਲ ਕੁਨੈਕਸ਼ਨ

Gagan Oberoi

Leave a Comment