International

ਭਾਰਤ-ਚੀਨ ਤਣਾਅ ਬਾਰੇ ਅਮਰੀਕਾ ਦਾ ਵੱਡਾ ਬਿਆਨ, ਕਿਹਾ- ਚੀਨ ਦੁਨੀਆ ਨੂੰ ਅਸਥਿਰ ਕਰਨ ਦੀ ਕਰ ਰਿਹਾ ਕੋਸ਼ਿਸ਼

ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ (Mike Pompeo) ਨੇ ਭਾਰਤ-ਚੀਨ ਤਣਾਅ (Indo-china Conflict) ‘ਤੇ ਵੱਡਾ ਬਿਆਨ ਦਿੱਤਾ ਹੈ। ਪੋਂਪਿਓ ਨੇ ਕਿਹਾ ਕਿ ਚੀਨ ਵਿਸ਼ਵ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਚੀਨੀ ਹਮਲੇ ਵਿਚ ਭਾਰਤੀ ਸੈਨਿਕਾਂ ਦੀ ਸ਼ਹਾਦਤ ਲਈ ਅਫਸੋਸ ਹੈ, ਅਸੀਂ ਭਾਰਤ ਦੇ ਨਾਲ ਖੜੇ ਹਾਂ। ਅਮਰੀਕਾ ਦੇ ਇੱਕ ਟਾਪ ਦੇ ਡਿਪਲੋਮੈਟ ਨੇ ਵੀ ਕੱਲ੍ਹ ਕਿਹਾ ਸੀ ਕਿ ਅਜਿਹਾ ਲੱਗਦਾ ਹੈ ਕਿ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਅਜਿਹਾ ਲੱਗਦਾ ਹੈ ਕਿ ਉਹ ਫਾਈਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ।

ਪੂਰਬੀ ਏਸ਼ੀਆਈ ਅਤੇ ਪ੍ਰਸ਼ਾਂਤ ਮਾਮਲਿਆਂ ਲਈ ਸਹਾਇਕ ਸੱਕਤਰ ਵਿਦੇਸ਼ ਮੰਤਰੀ ਡੇਵਿਡ ਸਟੇਲਵੈੱਲ ਨੇ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪ੍ਰਸ਼ਾਸਨ ਭਾਰਤ ਅਤੇ ਚੀਨ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।

ਸਟਿਲਵੈਲ ਨੇ ਇੱਕ ਕਾਨਫਰੰਸ ਰਾਹੀਂ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ‘ਚ ਚੀਨ ਦੀ ਤਾਜ਼ਾ ਕਾਰਵਾਈ ਉਸ ਦੀ ਡੋਕਲਾਮ ਸਣੇ ਭਾਰਤੀ ਸਰਹੱਦ ਦੇ ਨਾਲ ਚਲਾਈਆਂ ਜਾਂਦੀਆਂ ਸਰਗਰਮੀਆਂ ਵਰਗੀ ਹੀ ਹੈ।

ਸਟਿਲਵੈਲ ਨੇ ਕਿਹਾ, “ਚੀਨ ਨੇ ਕਈ ਮੋਰਚਿਆਂ ‘ਤੇ ਅਜਿਹਾ ਕਰਨ ਦੇ ਪਿੱਛੇ ਇਹ ਕਾਰਨ ਹੋ ਸਕਦਾ ਹੈ ਕਿ ਬੀਜਿੰਗ ਨੂੰ ਲੱਗਦਾ ਹੈ ਕਿ ਦੁਨੀਆ ਦਾ ਧਿਆਨ ਭਟਕਿਆ ਹੋਇਆ ਹੈ ਅਤੇ ਗਲੋਬਲ ਮਹਾਮਾਰੀ ਕੋਰੋਨਾ ਤੋਂ ਉਭਰ ਰਹੀ ਪੂਰੀ ਦੁਨੀਆ ਦਾ ਧਿਆਨ ਲੋਕਾਂ ਦੀ ਜਾਨ ਬਚਾਉਣ ਲਈ ‘ਤੇ ਹੈ, ਇਸ ਅਵਸਰ ਦਾ ਲਾਹਾ ਲੈਣ ਨੂੰ ਇੱਕ ਮੌਕੇ ਵਜੋਂ ਵੇਖਿਆ ਹੋਵੇਗਾ।“

ਸਟਿਲਵੈਲ ਨੇ ਅੱਗੇ ਕਿਹਾ, “ਅਸੀਂ ਸਪੱਸ਼ਟ ਤੌਰ ‘ਤੇ ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਕਰੀਬੀ ਨਜ਼ਰ ਰੱਖ ਰਹੇ ਹਾਂ।“

ਅਮਰੀਕੀ ਦੂਤਾਵਾਸ ਨੇ ਜ਼ਾਹਰ ਕੀਤਾ ਦੁੱਖ:

ਅਮਰੀਕੀ ਦੂਤਘਰ ਨੇ ਸ਼ੁੱਕਰਵਾਰ ਨੂੰ ਪੂਰਬੀ ਲੱਦਾਖ ਵਿੱਚ ਚੀਨੀ ਫੌਜਾਂ ਨਾਲ ਹੋਈ ਹਿੰਸਕ ਝੜਪ ਵਿੱਚ ਭਾਰਤੀ ਸੈਨਿਕਾਂ ਦੀ ਸ਼ਹਾਦਤ ‘ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਨੂੰ ਭੁਲਾਇਆ ਨਹੀਂ ਜਾਵੇਗਾ। ਇੱਥੇ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨਿਨ ਨੇ ਵੀ ਸੈਨਿਕਾਂ ਦੀ ਸ਼ਹਾਦਤ ‘ਤੇ ਸੋਗ ਪ੍ਰਗਟ ਕੀਤਾ।

ਭਾਰਤ ਵਿੱਚ ਅਮਰੀਕੀ ਰਾਜਦੂਤ ਕੇਨੇਥ ਜੱਸਟਰ ਨੇ ਟਵੀਟ ਕੀਤਾ, “ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਸੈਨਿਕਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਜ਼ਾਹਰ ਕੀਤੀ ਜਿਨ੍ਹਾਂ ਨੇ ਗਲਵਾਨ ਵਿੱਚ ਆਪਣੀ ਜਾਨ ਦਿੱਤੀ। ਉਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਨੂੰ ਕਦੇ ਭੁਲਾਇਆ ਨਹੀਂ ਜਾਏਗਾ।”

WASHINGTON, DC – MARCH 11: U.S. Secretary of State Mike Pompeo holds a news conference to talk about the dire economic and political situation in Venezuela at the Harry S. Truman State Department headquarters March 11, 2019 in Washington, DC. Pompeo blamed the governments of Cuba and Russia for the political, economic and infrastructure turmoil in Venezuela, calling Cuba the “real imperialist power in Venezuela.” (Photo by Chip Somodevilla/Getty Images)

Related posts

Guru Nanak Jayanti 2024: Date, Importance, and Inspirational Messages

Gagan Oberoi

ਸ਼ਾਇਦ ਦੋ ਕਰੋੜ ਲੜਕੀਆਂ ਕੋਰੋਨਾ ਤੋਂ ਬਾਅਦ ਸਕੂਲ ਨਹੀਂ ਪਰਤ ਸਕਣਗੀਆਂ: ਮਲਾਲਾ ਯੂਸਫਜ਼ਈ

Gagan Oberoi

ਭਾਰਤ ‘ਚ ਅੱਤਵਾਦ ਫੈਲਾਉਣ ਲਈ ਮਦਰੱਸਿਆਂ ਦੀ ਵਰਤੋਂ ਕਰ ਰਿਹਾ ਪਾਕਿਸਤਾਨ, ਕਸ਼ਮੀਰ ਮੁੱਦੇ ‘ਤੇ ਵੀ ਹੋਇਆ ਅਹਿਮ ਖੁਲਾਸਾ

Gagan Oberoi

Leave a Comment