ਹਾਲ ਹੀ ‘ਚ ਹੋਏ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਕੰਮ ਸਬੰਧੀ ਸਰਵੇਖਣ ‘ਚ ਅਲਬਰਟਾ ਦੇ ਪ੍ਰੀਮੀਅਰ ਦਾ ਕੰਮ ਬਹੁਤੇ ਅਲਬਰਟਾ ਵਾਸੀਆਂ ਨੂੰ ਰਾਸ ਆ ਰਿਹਾ ਹੈ। ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਤਕਰੀਬਨ 56% ਅਲਬਰਟਾ ਵਾਸੀ ਜੇਸਨ ਕੇਨੀ ਦੇ ਕੰਮ ਤੋਂ ਖੁਸ਼ ਨਹੀਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਸਨ ਕੇਨੀ ਤੋਂ ਬਿਨ੍ਹਾਂ ਸੂਬਾ ਬਿਹਤਰ ਹੋ ਸਕਦਾ ਹੈ। ਸਰਵੇਖਣ ‘ਚ ਸਭ ਤੋਂ ਨਾਕਾਰਾਤਮਕ ਨਤੀਜਾ ਅਲਬਰਟਾ ਸੂਬੇ ਦਾ ਹੀ ਰਿਹਾ ਜਿਥੇ ਅੱਧ ਤੋਂ ਵੀ ਜ਼ਿਆਦਾ ਲੋਕਾਂ ਨੇ ਆਪਣੇ ਪ੍ਰੀਮੀਅਰ ਦੇ ਕੰਮ ਨੂੰ ਚੰਗਾ ਨਹੀਂ ਕਿਹਾ। ਇਸ ਤੋਂ ਇਲਾਵਾ ਸਸਕੈਚਵਨ ਅਤੇ ਮੈਨੀਟੋਬਾ ‘ਚ 43%, ਐਟਲਾਂਟਿਕ ਕੈਨੇਡਾ ‘ਚ 40%, ਓਨਟਾਈਓ ‘ਚ 38 ਫੀਸਦੀ, ਗੁਆਢੀ ਸੂਬੇ ਬੀ.ਸੀ. ਦੇ ਪ੍ਰੀਮੀਅਰ ਨੂੰ 36% ਅਤੇ ਇਸ ਸਮੇਂ ਕੋਰੋਨਾਵਾਇਰਸ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਕਿਊਬਿਕ ਦੇ ਵਾਸੀ ਆਪਣੇ ਪ੍ਰੀਮੀਅਰ ਦੇ ਕੰਮ ਤੋਂ ਕਾਫੀ ਖੁਸ਼ ਹਨ ਅਤੇ ਉਨ੍ਹਾਂ ਨੂੰ ਸਿਰਫ਼ 29% ਨਾਕਾਰਾਤਮਕ ਅੰਕ ਮਿਲੇ। ਜ਼ਿਕਰਯੋਗ ਹੈ ਕਿ ਅਲਬਰਟਾ ਦੇ ਪ੍ਰੀਮੀਅਰ ਦਾ ਹੈਲਥ ਏਜੰਸੀਆਂ ਅਤੇ ਡਾਕਟਰਾਂ ਨਾਲ ਚੱਲ ਰਿਹਾ ਵਿਵਾਦ ਵੀ ਇਸ ਦਾ ਵੱਡਾ ਕਾਰਨ ਰਿਹਾ ਹੈ।