ਟਰੂਡੋ ਨੇ ਕਿਹਾ ਕਿ ਕੈਨੇਡਾ ਵਿੱਚ ਵੀ ਨਸਲਵਾਦ ਵਿਰੁੱਧ ਲੜਨ ਦੀ ਲੋੜ ਹੈ। ਉਸਨੇ ਅਮਰੀਕਾ ਵਿੱਚ ਕਾਲੇ ਆਦਮੀ ਜਾਰਜ ਫਲਾਇਡ ਦੀ ਮੌਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਨਸਲਵਾਦ ਖ਼ਤਮ ਕਰਨ ਦੀ ਗੱਲ ਕੀਤੀ। ਜਦੋਂ ਟਰੰਪ ਵੱਲੋਂ ਇਸ ਮਾਮਲੇ ਵਿਚ ਕੀਤੀ ਗਈ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਮੇਰਾ ਕੰਮ ਇਥੋਂ ਦੇ ਲੋਕਾਂ ਲਈ ਖੜਾ ਹੋਣਾ ਹੈ। ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਨੇ ਪੱਤਰਕਾਰਾਂ ਦੇ ਕੰਮ ਦਾ ਬਚਾਅ ਕੀਤਾ ਕੈਨੇਡੀਅਨ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਹਿੰਸਾ ਦੀ ਜਾਣਕਾਰੀ ਦੇਣ ਵਾਲੇ ਪੱਤਰਕਾਰਾਂ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰ ਕਿਸੇ ਦੇ ਦੁਸ਼ਮਣ ਨਹੀਂ ਹੁੰਦੇ। ਉਹ ਲੋਕਾਂ ਦੀ ਸੇਵਾ ਕਰਦੇ ਹਨ। ਇਹਨੀਂ ਦਿਨੀਂ ਅਮਰੀਕਾ ਵਿਚ ਪੱਤਰਕਾਰ ਪੁਲਿਸ ਅਤੇ ਪ੍ਰਦਰਸ਼ਨਕਾਰੀ ਦੋਵਾਂ ਦੇ ਨਿਸ਼ਾਨੇ ‘ਤੇ ਹਨ। ਹਿੰਸਾ ਭੜਕਣ ਤੋਂ ਬਾਅਦ ਬਹੁਤ ਸਾਰੇ ਪੱਤਰਕਾਰ ਪੁਲਿਸ ਦੀ ਰਬੜ ਬੁਲੇਟ ਨਾਲ ਜ਼ਖਮੀ ਹੋਏ ਹਨ।
previous post