ਅਮਰੀਕਾ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਗੰਭੀਰਤਾ ਬਾਰੇ ਦੱਸਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਖ਼ਬਾਰ ਦੇ ਪਹਿਲੇ ਪੇਜ਼ ‘ਤੇ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੇ ਨਾਂਅ ਛਾਪੇ ਗਏ ਹਨ। ਅਮਰੀਕਾ ਦੇ ਪ੍ਰਮੁੱਖ ਅਖਬਾਰਾਂ ਵਿੱਚੋਂ ਇੱਕ ਨਿਊਯਾਰਕ ਟਾਈਮਜ਼ ਨੇ ਆਪਣੇ ਪਹਿਲੇ ਪੇਜ਼ ‘ਤੇ ਨਾ ਤਾਂ ਕੋਈ ਖ਼ਬਰ ਪ੍ਰਕਾਸ਼ਤ ਕੀਤੀ ਹੈ, ਨਾ ਗ੍ਰਾਫਿਕਸ ਅਤੇ ਨਾ ਹੀ ਇਸ਼ਤਿਹਾਰਬਾਜ਼ੀ। ਸਗੋਂ ਉਨ੍ਹਾਂ ਦੇ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਮਾਰੇ ਗਏ ਲੋਕਾਂ ਦੇ ਨਾਂਅ ਪ੍ਰਕਾਸ਼ਤ ਕੀਤੇ ਹਨ।
ਨਿਊਯਾਰਕ ਟਾਈਮਜ਼ ਨੇ ਸਿਰਲੇਖ ਵਿੱਚ ਲਿਖਿਆ ਹੈ ਕਿ ਅਮਰੀਕਾ ਵਿੱਚ ਲਗਭਗ 1 ਲੱਖ ਮੌਤਾਂ ਹੋਈਆਂ, ਅਣਗਿਣਤ ਨੁਕਸਾਨ। ਇਸ ਤੋਂ ਬਾਅਦ ਸ਼ਰਧਾਂਜਲੀ ਦਿੰਦਿਆਂ ਹੇਠਾਂ ਲਿਖਿਆ ਗਿਆ ਹੈ ਕਿ ਸੂਚੀ ਵਿੱਚ ਸਿਰਫ਼ ਉਹ ਨਾਂਅ ਨਹੀਂ ਸਨ, ਸਗੋਂ ਅਸੀਂ ਸੀ। ਅਖ਼ਬਾਰ ਨੇ ਪਹਿਲੇ ਪੇਜ਼ ‘ਤੇ ਮ੍ਰਿਤਕਾਂ ਦੇ ਨਾਂਅ ਕਿਉਂ ਪ੍ਰਕਾਸ਼ਿਤ ਕੀਤੇ ਹਨ, ਇਸ ‘ਤੇ ਉਨ੍ਹਾਂ ਨੇ ‘ਟਾਈਮਜ਼ ਇਨਸਾਈਡਰ’ ਵਿੱਚ ਇਕ ਲੇਖ ਵੀ ਪ੍ਰਕਾਸ਼ਿਤ ਕੀਤਾ।
ਦਰਅਸਲ, ਨਿਊਯਾਰਕ ਟਾਈਮਜ਼ ਦੇ ਸੰਪਾਦਕਾਂ ਨੇ ਇਸ ਡਰਾਉਣੀ ਸਥਿਤੀ ਨੂੰ ਦਰਸਾਉਣ ਦਾ ਫ਼ੈਸਲਾ ਕੀਤਾ। ਗ੍ਰਾਫਿਕਸ ਡੈਸਕ ਦੇ ਸਹਾਇਕ ਸੰਪਾਦਕ ਸਿਮੋਨ ਲੈਂਡਨ ਨੰਬਰਾਂ ਨੂੰ ਇਸ ਤਰ੍ਹਾਂ ਰੱਖਣਾ ਚਾਹੁੰਦੇ ਸਨ ਕਿ ਜੋ ਇਹ ਵਿਖਾਉਣ ਕਿ ਕਿੰਨੀ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋਈ ਹੈ।
ਨਿਊਯਾਰਕ ਟਾਈਮਜ਼ ਦੇ ਸਾਰੇ ਵਿਭਾਗਾਂ ਦੇ ਪੱਤਰਕਾਰ ਮਹਾਂਮਾਰੀ ਨੂੰ ਕਵਰ ਕਰ ਰਹੇ ਹਨ। ਸਿਮੋਨ ਨੇ ਕਿਹਾ, “ਸਾਨੂੰ ਪਤਾ ਸੀ ਕਿ ਅਸੀਂ ਮੀਲ ਪੱਥਰ ਖੜਾ ਕਰਨ ਜਾ ਰਹੇ ਹਾਂ। ਅਸੀਂ ਜਾਣਦੇ ਸੀ ਕਿ ਉਨ੍ਹਾਂ ਨੰਬਰਾਂ ਨੂੰ ਰੱਖਣ ਦਾ ਕੋਈ ਤਰੀਕਾ ਜ਼ਰੂਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ 1 ਲੱਖ ਬਿੰਦੂ ਜਾਂ ਸਟਿੱਕ ਫਿਗਰ ਪੇਜ਼ ‘ਤੇ ਲਗਾਉਣ ਨਾਲ ਤੁਹਾਨੂੰ ਕੁਝ ਪਤਾ ਨਹੀਂ ਚੱਲੇਗਾ ਕਿ ਉਹ ਕੌਣ ਲੋਕ ਸਨ ਅਤੇ ਉਹ ਸਾਡੇ ਲਈ ਕੀ ਮਾਇਨੇ ਰੱਖਦੇ ਸਨ।
ਇੱਕ ਖੋਜਕਰਤਾ ਏਲਨ ਨੇ ਕੋਵਿਡ-19 ਨਾਲ ਮਾਰੇ ਗਏ ਲੋਕਾਂ ਦੀਆਂ ਖ਼ਬਰਾਂ ਤੇ ਡੈਥ ਨੋਟਿਸ ਇਕੱਤਰ ਕੀਤੇ, ਜੋ ਵੱਖ-ਵੱਖ ਅਖ਼ਬਾਰਾਂ ‘ਚ ਪ੍ਰਕਾਸ਼ਿਤ ਹੋਈਆਂ ਸਨ। ਉਨ੍ਹਾਂ ਨੇ ਸੈਂਕੜੇ ਅਖਬਾਰਾਂ ਤੋਂ ਹਜ਼ਾਰਾਂ ਲੋਕਾਂ ਦੇ ਨਾਂਅ ਇਕੱਤਰ ਕੀਤੇ। ਇਸ ਤੋਂ ਬਾਅਦ ਨਿਊਜ਼ ਰੂਮ ‘ਚ ਸੰਪਾਦਕਾਂ ਨੇ ਜਨਰਲਿਜ਼ਮ ‘ਚ ਗ੍ਰੈਜੁਏਟ ਤਿੰਨ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਨਾਂ ਦੀ ਸੂਚੀ ਤਿਆਰ ਕੀਤੀ।
previous post