Canada

ਸਿੱਖ ਕੌਮ ਨੇ ਕੈਨੇਡਾ ਵਿੱਚ ਰਿਕਾਰਡ ਖੂਨਦਾਨ ਕੀਤਾ

ਕੈਲਗਰੀ : ਜਦੋਂ ਵੀ ਸੰਸਾਰ ਦੇ ਕਿਸੇ ਹਿਸੇ ਵਿੱਚ ਆਫਤ ਆਉਂਦੀ ਹੈ ਤਾਂ ਸਿੱਖ ਕੌੰਮ ਮਨੁੱਖਤਾ ਦੀ ਸੇਵਾ ਲਈ ਅੱਗੇ ਆ ਜਾਂਦੀ ਹੈ। ਕਿਤੇ ਲੰਗਰ,ਕਿਤੇ ਦਵਾਈਆਂ ਅਤੇ ਕਦੇ ਮਜ਼ਲੂਮਾਂ ਦੀ ਰਾਖੀ ਲਈ ਆਪਣੀਆਂ ਅਵਾਜ਼ ਬੁਲੰਦ ਕਰਦੇ ਹਨ। ਹੁਣ ਕਰੋਨਾ ਵਾਇਰਸ ਮਹਾਮਾਰੀ ਦੌਰਾਨ ਕੈਨੇਡਾ ਵਿੱਚ ਵਸਦੇ ਸਿੱਖ ਵੀਰ ਭੈਣ ਇਸ ਭਿਆਨਕ ਤੇ ਨਾਜ਼ਕ ਸਮੇਂ ਵਿੱਚ ਵੀ ਰਿਕਾਰਡ ਖ਼ੂਨ ਦਾਨ ਕਰਕੇ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਹਨ। ਵਰਨਣਯੋਗ ਹੈ ਕਿ ਕਰੋਨਾ ਦੀ ਮਹਾਮਾਰੀ ਦੌਰਾਨ ਮਾਰਚ 2020 ਦੇ ਅਖੀਰ ਵਿੱਚ ਕੈਨੇਡਾ ਦੇ ਮਾਨਯੋਗ ਪ੍ਰਾਈਮ ਮਨਿਸਟਰ ਜਸਟਿਨ ਟਰੂਡੋ ਨੇ ਸਮੂੰਹ ਕੈਨਡੀਅਨ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਸੀ। ਅਪ੍ਰੈਲ ਦੇ ਪਹਿਲੇ ਹਫਤੇ ਬੀ.ਸੀ ਦੇ ਪ੍ਰੀਮੀਅਰ ਨੇ ਸਿੱਖ ਕਮਿਊਨਟੀ ਦਾ ਜ਼ਿਕਰ ਕਰਕੇ ਖੂਨਦਾਨ ਕਰਨ ਲਈ ਅਵਾਜ਼ ਮਾਰੀ। ਕੈਨੇਡਾ ਭਰ ਵਿੱਚ ਸਿੱਖ ਨੇਸ਼ਨ ਦੇ ਵਲੰਟਰੀਅਰਜ਼ ਨੇ ਵੀ ਇਸ ਭਿਆਨਕ ਸਮੇਂ ਵਿੱਚ ਮਨੁੱਖਤਾ ਦੀ ਸੇਵਾ ਹਿੱਤ ਆਪਣਾ ਖੂਨ ਦਾਨ ਕਰਕੇ ਜਾਨਾ ਬਚਾਉਣ ਲਈ ਬਾਹਾਂ ਉਲਰ ਦਿੱਤੀਆਂ।ਪਿਛਲੇ ਦਿਨੀ ਕੈਨੇਡੀਅਨ ਬਲੱਡ ਸਰਵਿਸ ਨੇ ਸਿੱਖ ਕੌਮ ਦੀ ਮੁਹਿੰਮ ਨੂੰ ਬਹੁਤ ਵੱਡੀ ਮੁਹਿੰਮ ਐਲਾਨਿਆ ਅਤੇ ਕਿਹਾ ਕਿ ਕੋਵਿਡ-19 ਦੌਰਾਨ ਸਿੱਖ ਕੌਮ ਰਿਕਾਰਡ ਖੂਨਦਾਨ ਕਰਨ ਆਈ ਹੈ।ਬੀ.ਸੀ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਵੀ ਸਿੱਖ ਕੌੰਮ ਦੀ ਖੂਨਦਾਨ ਮੁਹਿੰਮ ਦਾ ਦੁਵਾਰਾ ਧੰਨਵਾਦ ਕੀਤਾ।ਸੂਤਰਾਂ ਅਨੁਸਾਰ ਸਿੱਖ ਵੀਰ ਭੈਣ ਲਗਾਤਾਰ ਖੂਨਦਾਨ ਕਰਨ ਲਈ ਕਲੀਨਕਾਂ ਵਿੱਚ ਜਾ ਰਹੇ ਹਨ।ਇਹ ਵੀ ਪਤਾ ਲੱਗਾ ਹੈ ਕਿ ਜੁਲਾਈ ਦੇ ਮਹੀਨੇ ਤੱਕ ਸਿੱਖ ਵੀਰਾਂ ਭੈਣਾਂ ਨੇ ਅੰਪਾਇਮੈਂਟਸ ਬੁੱਕ ਕਰਵਾ ਲਈਆ ਹਨ ਤਾਂ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਖ਼ੂਨ ਦੀ ਕਮੀ ਨਾ ਆਵੇ।ਸਿੱਖ ਖੂਨਦਾਨ ਮੁਹਿੰਮ ਦੇ ਸੇਵਾਦਾਰ ਸੁਨੀਲ ਕੁਮਾਰ ਅਤੇ ਸੁਖਦੀਪ ਸਿੰਘ ਨੇ ਦੱਸਿਆ ਕਿ ਸਿੱਖ ਨੇਸ਼ਨ (ਸਿੱਖ ਕੌਮ) ਸੰਸਥਾ ਨਹੀਂ ਹੈ। ਇਹ ਸਿੱਖ ਕੌਮ ਦਾ ਅੰਗਰੇਜ਼ੀ ਤਰਜਮਾ ਹੈ।ਸਿੱਖ ਕੌਮ ਆਪਣਾ ਫਰਜ ਪਛਾਣਦਿਆਂ ਸਰਬੱਤ ਦੇ ਭਲੇ ਲਈ ਹਮੇਸ਼ਾਂ ਤੱਤਪਰ ਰਹਿੰਦੀ ਹੈ।

Related posts

ਅਜੇ ਖ਼ਤਮ ਨਹੀਂ ਹੋਏ ਐਮਰਜੰਸੀ ਵਾਲੇ ਹਾਲਾਤ : ਟਰੂਡੋ

Gagan Oberoi

Powering the Holidays: BLUETTI Lights Up Christmas Spirit

Gagan Oberoi

ਸਰੀ ਅਤੇ ਐਬਟਸਫੋਰਡ ਵਿੱਚ ਹੋਏ ਕਤਲ ਦੇ ਦੋਸ਼ੀ ਨੂੰ ਹੋਈ ਉਮਰ ਕੈਦ ਦੀ ਸਜ਼ਾ

Gagan Oberoi

Leave a Comment