Entertainment

ਪ੍ਰਿਅੰਕਾ ਚੋਪੜਾ ਦਾ ਨਵਾਂ ਹੇਅਰ ਸਟਾਈਲ ਚਰਚਾ ‘ਚ

ਪ੍ਰਿਅੰਕਾ ਚੋਪੜਾ ਅਕਸਰ ਆਪਣੀ ਲੁੱਕ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਫੈਸ਼ਨ ਆਈਕਨ ਪ੍ਰਿਅੰਕਾ ਇਸ ਤਰ੍ਹਾਂ ਦੀ ਐਕਟ੍ਰੈੱਸ ਹੈ, ਜਿਸ ਨੂੰ ਫੈਸ਼ਨ ਦੇ ਮਾਮਲੇ ‘ਚ ਕਾਫ਼ੀ ਲੋਕ ਫੋਟੋ ਕਰਦੇ ਹਨ ਤੇ ਜਿਸ ਤਰ੍ਹਾਂ ਨਾਲ ਉਹ ਕੋਈ ਵੀ ਫੈਸ਼ਨ ਕੈਰੀ ਕਰਦੀ ਹੈ, ਤਾਂ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਐਕਟ੍ਰੈੱਸ ਦੀ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਡਾਂਸ ਕਰ ਰਹੀ ਹੈ। ਇਸ ਡਾਂਸ ‘ਚ ਪ੍ਰਿਅੰਕਾ ਦਾ ਹੇਅਰ ਸਟਾਈਲ ਕਾਫ਼ੀ ਸਪੈਸ਼ਲ ਹੈ ਤੇ ਉਹ ਬਾਥਰੂਮ ‘ਚ ਡਾਂਸ ਕਰ ਰਹੀ ਹੈ। ਪ੍ਰਿਅੰਕਾ ਚੋਪੜਾ ਨੇ ਖੁਦ ਇਹ ਵੀਡੀਓ ਸ਼ੇਅਰ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਪ੍ਰਿਅੰਕਾ ਚੋਪੜਾ ਦੇ ਕਿਸੇ ਸ਼ੂਟ ਤੋਂ ਪਹਿਲਾ ਦੀ ਹੈ। ਪ੍ਰਿਅੰਕਾ ਕਿਸੇ ਮੈਗਜੀਨ ਲਈ ਫੋਟੋਸ਼ੂਟ ਲਈ ਤਿਆਰ ਹੋ ਰਹੀ ਹੈ ਤੇ ਇਸ ਦੌਰਾਨ ਉਹ ਮਸਤੀ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਮੇਕਅਪ, ਹੇਅਰ ਸਟਾਈਲਿਸਟ ਨੂੰ ਵੀ ਟੈਗ ਕੀਤੀ ਹੈ। ਇਸ ਵੀਡੀਓ ‘ਚ ਉਨ੍ਹਾਂ ਦਾ ਹੇਅਰ ਸਟਾਈਲ ਵੀ ਕਾਫ਼ੀ ਚਰਚਾ ਹੋ ਰਹੀ ਹੈ।

Related posts

ਟਰੂਡੋ ਨੂੰ ਪਾਸੇ ਕਰਨ ਲਈ ਪਾਰਟੀ ਅੰਦਰੋਂ ਦਬਾਅ ਪੈਣ ਲੱਗਾ

Gagan Oberoi

ਅੰਦਰੋਂ ਇੰਝ ਲੱਗਦਾ ਹੈ ਸ਼ਾਹਰੁਖ ਖਾਨ ਦਾ ਆਲੀਸ਼ਾਨ ਬੰਗਲਾ, ਗੌਰੀ ਖਾਨ ਨੇ ਸ਼ੇਅਰ ਕੀਤੀਆਂ ਨਵੇਂ ਇੰਟੀਰੀਅਰ ਦੀਆਂ ਤਸਵੀਰਾਂ

Gagan Oberoi

South Korean ruling party urges Constitutional Court to make swift ruling on Yoon’s impeachment

Gagan Oberoi

Leave a Comment