ਕੈਲਗਰੀ, : ਕੋਵਿਡ-19 ਕਾਰਨ ਦੁਨੀਆ ਭਰ ‘ਚ ਬੰਦ ਹੋਈਆਂ ਹਵਾਈ ਸੇਵਾਵਾਂ ਦੇ ਕਾਰਨ ਆਰਿਥਕ ਮੰਦੀ ਦੀ ਮਾਰ ਝਲ ਰਹੀ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਕੰਪਨੀ ਨੂੰ ਸਾਲ ਦੀ ਪਹਿਲੀ ਤਿਮਾਹੀ ‘ਚ $345 ਮਿਲੀਅਨ ਦਾ ਮੁਨਾਫਾ ਹੋਇਆ ਸੀ ਜਦੋਂ ਕਿ ਇਸ ਸਾਲ ਦੀ ਪਹਿਲੀ ਤਿਮਾਹੀ ‘ਚ ਏਅਰ ਕੈਨੇਡਾ ਨੂੰ 1.05 ਬਿਲੀਅਨ ਡਾਲਰ ਦਾ ਘਾਟਾ ਪੈ ਚੁੱਕਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸਾਲ ਦੀ ਸ਼ੁਰੂਆਤ ‘ਚ ਹੀ ਹਵਾਈ ਸੇਵਾਵਾਂ 80-90% ਠੱਪ ਹੋ ਚੁੱਕੀਆਂ ਸਨ ਅਤੇ ਜੇਕਰ ਹਾਲਾਤ ਅਜੇ ਵੀ ਨਾ ਸੁਧਰੇ ਤਾਂ ਸਾਲ ਦੀ ਤੀਜੀ ਤਿਮਾਹੀ ਤੱਕ ਕੰਪਨੀ ਦਾ ਘਾਟਾ 75% ਤੱਕ ਵੱਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਆਪਣੇ ਖਰਚੇ ਘੱਟ ਕਰਨ ਲਈ 79 ਪੁਰਾਣੇ ਜਹਾਜ਼ਾਂ ਦੀ ਰਿਟਾਇਰਮੈਂਟ ਦੀ ਵੀ ਤਿਆਰੀ ਕਰ ਰਹੀ ਹੈ।
previous post