ਪਾਲੀਵੁਡ ਦੇ ਅਜਿਹੇ ਸਿੰਗਰ ਜੋ ਆਪਣੇ ਸੂਫੀਆਨਾ ਗੀਤਾਂ ਨਾਲ ਦਰਸ਼ਕਾਂ ਦੀ ਰੂਹ ਨੂੰ ਸਕੂਨ ਦਿੰਦੇ ਹਨ ਜੀ ਹਾਂ ਅਸੀ ਗੱਲ ਕਰ ਰਹੇ ਹਾਂ ਪਾਲੀਵੁਡ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਦੀ। ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਜ਼ਫ਼ਰਨਾਮਾਹੑ ਰਿਲੀਜ ਹੋ ਗਿਆ ਹੈ। ਜ਼ਫ਼ਰਨਾਮਾਹੑ ਟਾਇਟਲ ਹੇਠ ਇਸ ਗੀਤ ਰਿਲੀਜ ਕੀਤਾ ਗਿਆ ਹੈ। ਦਰਸ਼ਕਾਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਸੰਗੀਤ ਦਿੱਤਾ ਹੈ ਬੀਟ ਮਨਿਸਟਰ ਨੇ । ਬੀਤੇ ਦਿਨੀ ਸਤਿੰਦਰ ਸਰਤਾਜ ਨੇ ਆਪਣੇ ਇਸ ਗੀਤ ਦਾ ਪੋਸਟਰ ਸ਼ੇਅਰ ਕੀਤਾ ਸੀ । ਜੀ ਹਾਂ ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਜ਼ਫ਼ਰਨਾਮਾਹੑ ظفرنامه #Zafarnamah { An Epistle of Victory }Releasing on #Vaisakhi to energise the spirit of the entire humanity in these particular fragmented circumstances as #GuruGobindSinghJi has shown us that how to be victorious in every phase of life. #Sartaaj’ ਨਾਲ ਹੀ ਉਨ੍ਹਾਂ ਨੇ ਇਸ ਮੁਸ਼ਿਕਲ ਸਮੇਂ ‘ਚ ਲੋਕਾਂ ਨੂੰ ਹਿੰਮਤ ਰੱਖਣ ਲਈ ਕਿਹਾ ਹੈ । ਉਨ੍ਹਾਂ ਨੇ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿਖਾਇਆ ਹੈ ਕਿ ਕਿਵੇਂ ਜ਼ਿੰਦਗੀ ਦੇ ਹਰ ਪੜਾਅ ਵਿਚ ਜੇਤੂ ਹੋਣਾ ਹੈ । ਜ਼ਫ਼ਰਨਾਮਾ ਦਾ ਮਤਲਬ ਹੁੰਦਾ ਹੈ ਜਿੱਤ ਦਾ ਖ਼ਤ ।
ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1705 ‘ਚ ਮੁਗ਼ਲ ਸਾਮਰਾਜ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਭੇਜਿਆ ਸੀ । ਦੱਸ ਦਈਏ ਇਹ ਫ਼ਾਰਸੀ ਸ਼ਾਇਰੀ ਵਿੱਚ ਲਿਖਿਆ ਹੋਇਆ ਹੈ ।ਸਰਤਾਜ ਨੇ ਕਈ ਚੰਗੀਆਂ ਐਲਬਮਾਂ ਨਾਲ ਲੋਕਾਂ ਤੋਂ ਸਨਮਾਨ ਹਾਸਲ ਕੀਤਾ ਹੈ, ਜਿਵੇਂ “ਇਬਾਦਤ”, “ਚੀਰੇ ਵਾਲਾ ਸਰਤਾਜ” ਅਤੇ “ਅਫਸਾਨੇ ਸਰਤਾਜ ਦੇ” ਆਦਿ ਹਨ। ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਲਾਈਵ ਸ਼ੋਅ (ਸਿੱਧਾ-ਪ੍ਰਸਾਰਨ) ਕਰ ਚੁੱਕੇ ਹਨ ਅਤੇ ਕਰ ਵੀ ਰਹੇ ਹਨ।