Entertainment

ਲਾਕਡਾਊਨ ‘ਚ ਸ਼ਿਲਪਾ ਨੇ ਬੇਟੇ ਤੋਂ ਕਰਵਾਈ Body ਮਸਾਜ, ਬਦਲੇ ‘ਚ ਰੱਖੀ ਅਜਿਹੀ ਡਿਮਾਂਡ

ਦੇਸ਼ ਭਰ ‘ਚ ਲਾਕਡਾਊਨ ਦੇ ਚੱਲਦੇ ਬਾਲੀਵੁੱਡ ਸਟਾਰਸ ਵੀ ਘਰ ਚ ਸਮਾਂ ਬਿਤਾ ਰਹੇ ਹਨ। ਬਾਲੀਵੁਡ ਸਟਾਰਸ ਘਰ ਬੈਠ ਕੇ ਮਿਊਜ਼ਿਕ, ਪੇਂਟਿੰਗ, ਫਿਟਨੈੱਸ, ਕੁਕਿੰਗ, ਘਰ ਦੀ ਸਫਾਈ ਵਰਗੇ ਕਈ ਕੰਮਾਂ ‘ਚ ਵਿਅਸਤ ਹਨ ਅਤੇ ਸੋਸ਼ਲ ਮੀਡੀਆ ਦੇ ਸਹਾਰੇ ਨਾਲ  ਫੈਨਜ਼ ਨੂੰ ਲਗਾਤਾਰ ਅਾਪਣੇ ਬਾਰੇ ਅਪਡੇਟ ਕਰ ਰਹੇ ਹਨ। ਸ਼ਿਲਪਾ ਸ਼ੈੱਟੀ ਨੇ ਵੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਆਪਣੇ ਬੇਟੇ ਤੋਂ ਮਸਾਜ ਲੈਂਦੇ ਹੋਏ ਨਜ਼ਰ ਆ ਰਹੀ ਹੈ ਅਤੇ ਇਸ ਦੇ ਬਦਲੇ ਉਹ ਸ਼ਿਲਪਾ ਤੋਂ ਕੇਕ ਦੀ ਡਿਮਾਂਡ ਕਰਦਾ ਹੈ।

ਸ਼ਿਲਪਾ ਨੇ ਇਸ ਵੀਡੀਓ ਨੂੰ ਇੰਸਟਾਗਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਦਾ ਸੱਤ ਸਾਲ ਦਾ ਮੁੰਡਾ ਵਿਵਾਨ ਉਨ੍ਹਾਂ ਨੂੰ ਬਾਡੀ ਮਸਾਜ ਦੇ ਰਿਹਾ ਹੈ। ਇਸ ਮਸਾਜ ਦੇ ਬਦਲੇ ਉਹ ਕੇਕ ਦੀ ਡਿਮਾਂਡ ਕਰਦਾ ਹੈ। ਜਿਸ ਨੂੰ ਸ਼ਿਲਪਾ ਨੇ ਬੇਕ ਕੀਤਾ ਹੈ। ਓਹਨਾਂ ਦਾ ਬੇਟਾ ਇਹ ਵੀ ਕਹਿੰਦਾ ਹੈ ਕਿ ਇਹ ਕੇਕ ਡਬਲ ਲੇਅਰਡ ਹੋਣਾ ਚਾਹੀਦਾ ਹੈ। ਸ਼ਿਲਪਾ ਨੇ ਇਸ ਵੀਡੀਓ ਦੇ ਕੈਪਸ਼ਨ ਚ ਲਿਖਿਆ ਮੈਨੂੰ ਕੋਈ ਆਈਡੀਆ ਨਹੀਂ ਸੀ ਕਿ ਮੇਰੀ ਮਾਂ ਇਸ ਨੂੰ ਸ਼ੂਟ ਕਰ ਰਹੀ ਹੈ ਪਰ ਉਹ ਇੱਕ ਬੇਹੱਦ ਖਾਸ ਮੂਮੈਂਟ ਨੂੰ ਰਿਕਾਰਡ ਕਰਨ ‘ਚ ਕਾਮਯਾਬ ਰਹੀ। ਉਨ੍ਹਾਂ ਨੇ ਅੱਗੇ ਲਿਖਿਆ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਬੱਚੇ ਹੋਣਾ ਬੇਹੱਦ ਸੁੱਖੀ ਅਹਿਸਾਸ ਹੈ। ਉਹ ਵੀ ਅਜਿਹੇ ਬੱਚੇ ਜਿਨ੍ਹਾਂ ਦੇ ਨਾਲ ਤੁਸੀਂ ਦੋਸਤ ਹੋ ਸਕਦੇ ਹੋ ਅਤੇ ਜਿਨ੍ਹਾਂ ਨਾਲ ਤੁਸੀਂ ਮਹੱਤਵਪੂਰਨ ਚੀਜ਼ਾਂ ਨੂੰ ਲੈ ਕੇ ਗੱਲਾਂ ਕਰ ਸਕਦੇ ਹੋ। ਮੈਂ ਬੇਹੱਦ ਖੁਸ਼ ਹਾਂ ਕਿ ਮੇਰਾ ਬੇਟਾ ਸਭ ਨਾਲ ਰਿਸਪੈਕਟ ਦੇ ਨਾਲ ਪੇਸ਼ ਆਉੰਦਾ ਹੈ, ਸੈਂਸੀਬਲ ਹੈ ਅਤੇ ਇੰਨੀ ਛੋਟੀ ਉਮਰ ‘ਚ ਹੀ ਚੀਜ਼ਾਂ ਨੂੰ ਸਮਝਦਾ ਹੈ। ਮੈਂ ਉਸ ਦੇ ਨਾਲ ਗੱਲਬਾਤ ਕਰਨਾ ਕਾਫੀ ਇੰਨਜੁਆਏ ਕਰਦੀ ਹਾਂ।

Related posts

ਅਕਸ਼ੈ ਕੁਮਾਰ ਵਲੋਂ 25 ਕਰੋੜ ਰੁਪਏ ਦਾਨ ਕਰਨ ਦਾ ਐਲਾਨ

Gagan Oberoi

ਕਿਸਾਨੀ ਅੰਦੋਲਨ ਬਾਰੇ ਖੁੱਲ ਕੇ ਬੋਲੇ ਬੱਬੂ ਮਾਨ, ਪੋਸਟ ਸਾਂਝੀ ਕਰ ਕੱਢੀ ਭੜਾਸ

Gagan Oberoi

ਬੈਂਕ ਆਫ ਕੈਨੇਡਾ ਅੱਧੇ-ਪੁਆਇੰਟ ਵਿਆਜ ਦਰਾਂ ਵਿੱਚ ਕਟੌਤੀ ਲਈ ਕਿਉਂ ਹੈ ਤਿਆਰ

Gagan Oberoi

Leave a Comment