ਭਾਰਤ ‘ਚ ਹੋਏ ਲਾਕਡਾਊਨ ਤੋਂ ਬਾਅਦ ਅੰਤਰਰਾਸ਼ਟਰੀ ਉਡਾਨਾਂ ਕਈ ਦਿਨਾਂ ਤੋਂ ਬੰਦ ਹਨ ਜਿਸ ਕਾਰਨ ਭਾਰਤ ‘ਚ ਕਈ ਵਿਦੇਸ਼ੀ ਨਾਗਰਿਕ ਫੱਸ ਗਏ ਹਨ। ਬੀਤੇ ਕੱਲ੍ਹ ਕੈਨੇਡਾ ਸਰਕਾਰ ਵਲੋਂ ਭਾਰਤ ‘ਚ ਫੱਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਗੱਲ ਗਈ ਸੀ। ਕੈਨੇਡਾ ਸਰਕਾਰ ਨੇ 6 ਵਿਸ਼ੇਸ਼ ਫਲਾਈਟਾਂ ਦਾ ਪ੍ਰਬੰਧ ਵੀ ਕੀਤਾ ਗਿਆ ਪਰ ਕੈਨੇਡਾ ਸਰਕਾਰ ਦੇ ਮੰਤਰੀ ਨਵਦੀਪ ਬੈਂਸ ਦਾ ਕਹਿਣਾ ਹੈ ਕਿ ਇਹ ਉਡਾਨਾਂ ਦਿੱਲੀ ਅਤੇ ਮੁੰਬਾਈ ਤੋਂ ਰਵਾਨਾਂ ਹੋਣਗੀਆਂ ਪਰ ਇਸਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਨ੍ਹਾਂ ਛੇ ਫਲਾਇਟਾਂ ‘ਚ ਭਾਰਤ ‘ਚ ਫੱਸੇ ਸਾਰੇ ਕੈਨੇਡੀਅਨ ਨਾਗਰਿਕਾਂ ਨੂੰ ਵਾਪਸ ਨਾ ਲਿਆਂਦਾ ਜਾ ਸਕੇ। ਕਿਉਂਕਿ ਇਸ ਸਮੇਂ ਜਿੰਨੇ ਕੈਨੇਡਅੀਨ ਨਾਗਰਿਕ ਭਾਰਤ ‘ਚ ਹਨ ਉਨ੍ਹਾਂ ਨੂੰ ਛੇ ਫਲਾਈਟਾਂ ਨਾਲ ਵਾਪਸ ਨਹੀਂ ਲਿਆਂਦਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਛੇ ਫਲਾਈਟਾਂ ਤੋਂ ਬਾਅਦ ਹੋਰ ਫਲਾਇਟਾਂ ਚਲਾਉਣ ਦਾ ਪ੍ਰਬੰਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।