ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਪ੍ਰਸ਼ਾਸਨ ਵਲੋਂ ਐਨ. 95 ਮਾਸਕ ਦੀ ਸਪਲਾਈ ਕੈਨੇਡਾ ਨੂੰ ਰੋਕੇਜਾਣ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅਮਰੀਕਾ ਦਾ ਆਪਸੀ ਸਹਿਯੋਗ ਪਿਛਲੇ ਕਈ ਦਹਾਕਿਆਂ ਤੋਂ ਚਲਦਾ ਆ ਰਿਹਾ ਹੈ ਅਜਿਹੇ ‘ਚ ਅਮਰੀਕਾ ਪ੍ਰਸ਼ਾਸਨ ਦਾ ਇਹ ਐਲਾਨ ਕਾਫੀ ਨਿਰਾਸ਼ਾ ਜਨਕ ਹੈ। ਪ੍ਰੀਮੀਅਰ ਕੈਨੀ ਨੇ ਕਿਹਾ, ”ਜੇਕਰ ਮੈਨੂੰ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਮੈਂ 9/11 ਤੋਂ ਬਾਅਦ ਕੈਨੇਡੀਅਨ ਏਕਤਾ ਅਤੇ ਅੱਤਵਾਦ ਵਿਰੁੱਧ ਵਿਸ਼ਵਵਿਆਪੀ ਲੜਾਈ ‘ਚ ਦਿੱਤੇ ਸਹਿਯੋਗ ਯਾਦ ਕਰਾਵਾਂਗਾ। ਅਸੀਂ ਆਪਣੇ ਅਮਰੀਕੀ ਮਿੱਤਰਾਂ ਅਤੇ ਸਹਿਯੋਗੀ ਪਾਰਟੀਆਂ ਦੇ ਨਾਲ ਖੜ੍ਹਨ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਇੱਕ ਕੈਨੇਡੀਅਨ ਹੋਣ ਦੇ ਨਾਤੇ, ਅੱਜ ਐਲਾਨੇ ਗਏ ਫੈਸਲਿਆਂ ਨਾਲ ਸਾਡਾ ਅਪਮਾਨ ਹੋਇਆ ਹੈ।” ਉਨ੍ਹਾਂ ਨਿੰਦਾ ਕਰਦਿਆਂ ਕਿਹਾ ਕਿ ਸਾਨੂੰ ਡਾਕਟਰੀ ਉਪਕਰਣਾਂ ਦੀ ਦੇਸ਼ ਵਿੱਚ ਮਹਾਂਮਾਰੀ ਨਾਲ ਲੜਨ ਲਈ ਸਖ਼ਤ ਲੋੜ ਹੈ। ”