ਕੈਲਗਰੀ : ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੇ ਲੀਡਿੰਗ ਉਮੀਦਵਾਰ ਪੀਟਰ ਮਕੇਅ ਵਲੋਂ 16 ਮਾਰਚ ਨੂੰ ਮੀਟ ਐਂਡ ਗ੍ਰੀਟ ਵਿਦ ਪੀਟਰ ਮਕੇਅ ਪ੍ਰੋਗਰਾਮ ਉਲੀਕਿਆ ਗਿਆ ਹੈ। ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਹੋਟਲ ਅਟਲਾਨਟਿਕ ਹੋਸਟ ਵਿਖੇ ਪੀਟਰ ਮਕੇਅ ਲੋਕਾਂ ਨਾਲ ਰੂ-ਬ-ਰੂ ਹੋਣਗੇ ਅਤੇ ਉਨ੍ਹਾਂ ਦੇ ਸੁਆਲਾਂ ਦੇ ਜੁਆਬ ਦੇਣਗੇ।ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਮੁੱਖ ਲੀਡਰ ਐਂਡਰੀਓ ਸ਼ੀਅਰ ਤੋਂ ਬਾਅਦ ਪੀਟਰ ਮਕੇਅ ਦਾ ਨਾਮ ਸਭ ਤੋਂ ਮੋਹਰੀ ਉਮੀਦਵਾਰ ਵਜੋਂ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੀ ਸਰਕਾਰ ਸਮੇਂ ਪੀਟਰ ਮਕੇਅ ਕੰਜ਼ਰਵੇਟਿਵ ਕੈਬਨਿਟ ਮੰਤਰੀ ਰਹਿ ਚੁੱਕੇ ਹਨ।ਉਨ੍ਹਾਂ ਕਿਹਾ ਕਿ ਕੈਨੇਡਾ ਦੀ ਆਰਥਿਕਤਾ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ। ਕੈਨੇਡਾ ਦੇ ਕਈ ਸੂਬੇ ਇਸ ਸਮੇਂ ਦਵਾਈ, ਘਰੇਲੂ ਗੈਸ ਅਤੇ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ‘ਚ ਹੋ ਰਿਹਾ ਵਾਧੇ ਨਾਲ ਜੂਝ ਰਹੇ ਹਨ ਜੋ ਕਿ ਵਿਸ਼ਵ ਦੀਆਂ ਨਜ਼ਰਾਂ ‘ਚ ਸਾਡੇ ਲਈ ਠੀਕ ਨਹੀਂ ਹੈ। ਇਸ ਸਮਗਾਮ ਮੌਕੇ ਅਕਾਸ਼ ਬਾਣੀ ਰੇਡੀਓ ਦੇ ਸੰਚਾਲਕ ਕੁਮਾਰ ਸ਼ਰਮਾ, ਪੀ.ਸੀ. ਪਾਰਟੀ ਦੀ ਸਰਗਰਮ ਲੀਡਰ ਅੰਮ੍ਰਿਤਾ ਰਾਏ, ਹਰਜੀਤ ਰਾਏ ਆਦਿ ਵਿਸ਼ੇਸ਼ ਤੌਰੇ ਤੇ ਸ਼ਾਮਲ ਹੋਏ।
previous post
next post