International

ਕੋਰੋਨਾ ਵਾਇਰਸ ਨੂੰ ਲੈ ਕੇ ਫੈਲੀਆਂ ਅਫ਼ਵਾਹਾਂ ਤੋਂ ਸੁਚੇਤ ਰਹੋ : ਵਿਸ਼ਵ ਸਿਹਤ ਸੰਗਠਨ

ਸੋਸ਼ਲ ਮੀਡੀਆ ਉਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਸ਼ਰਾਬ ਪੀਣ ਦੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਨਾਲ ਕੋਰੋਨਾ ਵਾਇਰਸ ਖਤਮ ਹੋ ਜਾਂਦਾ ਹੈ। ਹਾਲਾਂਕਿ ਅਫ਼ਵਾਹਾਂ ਦੇ ਚਲਦੇ ਵਿਸ਼ਵ ਸਿਹਤ ਸੰਗਠਨ ਨੇ ਇਨ੍ਹਾਂ ਅਫ਼ਵਾਹਾਂ ਨੂੰ ਝੂਠਾ ਕਰਾਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਟੇਡਰੋਸ ਐਡੇਨਾਮ ਘੇਬਰੀਸਸ ਨੇ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਫੈਲੀ ਅਫ਼ਵਾਹ ਤੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਸ਼ਰਾਬ ਪੀਣ ਨਾਲ ਕੋਰੋਨਾ ਵਾਇਰਸ ਨੂੰ ਨਹੀਂ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰੀਰ ਵਿਚ ਵਾਇਰਸ ਜਾਣ ਦੇ ਬਾਅਦ ਕਲੋਰੀਨ ਜਾ ਸ਼ਰਾਬ ਦੇ ਛਿੜਕਾਅ ਨਾਲ ਕੋਈ ਵਾਇਰਸ ਨਹੀਂ ਮਰਦਾ ਹੈ। ਦਸ ਦਈਏ ਕਿ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਜ਼ਿਆਦਾਤਰ ਮਰੀਜ਼ ਠੀਕ ਹੋ ਜਾਂਦੇ ਹਨ। ਅਜਿਹੇ ਮਰੀਜ਼ ਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਆਪਣੇ ਸਰੀਰ ਵਿਚ ਇਮਿਊਨ ਸਿਸਟਮ ਡਿਵਲੈਪ ਕਰ ਲੈਂਦੇ ਹਨ।

Related posts

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਧਰਨਾ ਲਾਇਆ

Gagan Oberoi

ਕਦੇ ਸੋਨੇ ਦੀ ਲੰਕਾ ਕਹੇ ਜਾਣ ਵਾਲੇ ਸ੍ਰੀਲੰਕਾ ਦੀ ਹਾਲਤ ਵਿਗੜੀ, ਗੋਟਾਬਾਯਾ ਦੇ ਸਿੰਗਾਪੁਰ ਭੱਜਣ ਤੋਂ ਬਾਅਦ ਕੀ ਹੋਵੇਗਾ !

Gagan Oberoi

Canadian Food Banks Reach ‘Tipping Point’ with Over Two Million Visits in a Month Amid Rising Demand

Gagan Oberoi

Leave a Comment