ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ ਗਣਪਤੀ ਦੀ ਮੂਰਤੀ ਦੇ ਵਿਸਰਜਨ ਲਈ ਜਾ ਰਹੀ ਯਾਤਰਾ ਵਿੱਚ ਇੱਕ ਟੈਂਕਰ ਲਾਰੀ ਦੇ ਟਕਰਾ ਜਾਣ ਕਾਰਨ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ।
ਆਈਜੀਪੀ ਬੀ. ਬੋਰਾਲਿੰਗਈਆ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘‘ਬੀਤੀ, ਰਾਤ 8 ਵਜੇ ਤੋਂ 8:45 ਵਜੇ ਦੇ ਵਿਚਕਾਰ ਮੋਸਲੇ ਹੋਸਹੱਲੀ ਵਿਖੇ ਗਣਪਤੀ ਵਿਸਰਜਨ ਯਾਤਰਾ ਵਿੱਚ ਇੱਕ ਟੈਂਕਰ ਲਾਰੀ ਲਾਪਰਵਾਹੀ ਨਾਲ ਚਲਾਉਣ ਕਾਰਨ ਹਾਦਾਸਾ ਵਾਪਰਿਆ ਹੈ । ਇਸ ਘਟਨਾ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ ਡਰਾਈਵਰ ਵੀ ਜ਼ਖਮੀ ਹੋ ਗਿਆ। ਮਰਨ ਵਾਲਿਆਂ ਵਿੱਚ 6 ਪਿੰਡ ਵਾਸੀ ਅਤੇ 3 ਇੰਜੀਨੀਅਰਿੰਗ ਦੇ ਵਿਦਿਆਰਥੀ ਸ਼ਾਮਲ ਹਨ।’’
ਇਸ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਮੌਤਾਂ ’ਤੇ ਦੁੱਖ ਪ੍ਰਗਟ ਕੀਤਾ ਅਤੇ ਹਰੇਕ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ੇ ਦਾ ਐਲਾਨ ਕੀਤਾ।