News Punjab

ਕੁੰਵਰ ਵਿਜੇ ਪ੍ਰਤਾਪ ਵਿਧਾਨ ਸਭਾ ਦੀ ਕਮੇਟੀ ਚੋਂ ਫ਼ਾਰਗ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਵਿਧਾਨ ਸਭਾ ਦੀ ‘ਅਧੀਨ ਵਿਧਾਨ ਕਮੇਟੀ’ ਦੀ ਮੈਂਬਰੀ ਦੀ ਜ਼ਿੰਮੇਵਾਰੀ ਤੋਂ ਫ਼ਾਰਗ ਕਰ ਦਿੱਤਾ ਹੈ।

ਵਿਧਾਇਕ ਕੁੰਵਰ ਵਿਜੇ ਪ੍ਰਤਾਪ ਇਸ ਵੇਲੇ ਪੰਜਾਬ ਵਿਧਾਨ ਸਭਾ ਦੀਆਂ ਦੋ ਕਮੇਟੀਆਂ ਦੇ ਮੈਂਬਰ ਸਨ।
ਆਪ’ ਵਿਧਾਇਕ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਖ਼ੁਦ ਹੀ ਪੱਤਰ ਲਿਖ ਕੇ ‘ਅਧੀਨ ਵਿਧਾਨ ਕਮੇਟੀ’ ਦੀ ਜ਼ਿੰਮੇਵਾਰੀ ਤੋਂ ਮੁਕਤੀ ਮੰਗੀ ਸੀ ਜਿਸ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ 5 ਸਤੰਬਰ ਨੂੰ ਸਵੀਕਾਰ ਕਰ ਲਿਆ ਸੀ। ਹੁਣ ਕੁੰਵਰ ਵਿਜੇ ਪ੍ਰਤਾਪ ਕੇਵਲ ਲਾਇਬਰੇਰੀ ਕਮੇਟੀ ਦੇ ਮੈਂਬਰ ਰਹਿਣਗੇ।

Related posts

ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣੋ ਕੀ ਕਿਹਾ ਪੈਟਰੋਲੀਅਮ ਮੰਤਰੀ ਨੇ

Gagan Oberoi

Canada’s Population Could Hit 80 Million by 2074 Despite Immigration Cuts: Report

Gagan Oberoi

Sidhu MooseWala Shooters Encounter: ਪੁਲਿਸ ਨੇ ਅੰਮ੍ਰਿਤਸਰ ‘ਚ ਘੇਰੇ ਦੋਵੇਂ ਸ਼ਾਰਪ ਸ਼ੂਟਰ ਰੂਪਾ ਤੇ ਮਨਪ੍ਰੀਤ ਕੁੱਸਾ ਕੀਤੇ ਢੇਰ, 5 ਘੰਟੇ ਬਾਅਦ ਮੁਕਾਬਲਾ ਖਤਮ

Gagan Oberoi

Leave a Comment