Canada Entertainment FILMY india International National News Punjab Sports Video

ਗਾਇਕ ਸਤਿੰਦਰ ਸਰਤਾਜ ਨੇ 500 ਹੜ੍ਹ ਪੀੜਤ ਪਰਿਵਾਰਾਂ ਲਈ ਰਾਸ਼ਨ ਭੇਜਿਆ

ਚੰਡੀਗੜ੍ਹ- ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਹੜ੍ਹ ਪ੍ਰਭਾਵਿਤ ਸਰਹੱਦੀ ਸਬ-ਡਵੀਜ਼ਨ ਅਜਨਾਲਾ ਦੇ 500 ਪਰਿਵਾਰਾਂ ਲਈ ਇੱਕ ਮਹੀਨੇ ਦਾ ਰਾਸ਼ਨ ਭੇਜਿਆ ਹੈ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਪਣੇ ਵਾਲੰਟੀਅਰਾਂ ਦੀ ਟੀਮ ਨੂੰ ਇਹ ਸਮੱਗਰੀ ਲੋੜਵੰਦਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ। ਇਸੇ ਦੌਰਾਨ ਪੰਜਾਬੀ ਗਾਇਕ ਜਸਬੀਰ ਜੱਸੀ ਅਤੇ ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੇ ਵੀ ਹੜ੍ਹ ਪ੍ਰਭਾਵਿਤ ਖੇਤਰ ਲਈ ਰਾਹਤ ਦਾ ਐਲਾਨ ਕੀਤਾ ਹੈ।

ਡੀਸੀ, ਐੱਸਐੱਸਪੀ (ਦਿਹਾਤੀ) ਮਨਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ, ਡੀਐੱਸਪੀ ਅਜਨਾਲਾ ਅਤੇ ਹੋਰ ਅਧਿਕਾਰੀਆਂ ਦੇ ਨਾਲ ਅੱਜ ਸਵੇਰੇ ਅਜਨਾਲਾ ਦੇ ਪਿੰਡ ਹਰੜ ਕਲਾਂ ਪਹੁੰਚੇ ਅਤੇ ਦੱਸਿਆ ਕਿ ਸਰਹੱਦੀ ਸਬ-ਡਵੀਜ਼ਨ ਦੇ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਸਮੱਗਰੀ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਮਦਾਸ ਇਲਾਕੇ ਵਿੱਚ ਰਾਵੀ ਦਰਿਆ ਦੇ ਪਾਣੀ ’ਚ ਡੁੱਬੇ ਹੋਏ ਲੋਕਾਂ ਤੱਕ ਪਹੁੰਚਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ।

ਪ੍ਰਭਾਵਿਤ ਨਾਗਰਿਕਾਂ ਲਈ ਰਾਹਤ ਕਾਰਜ ਜਾਰੀ ਹੈ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਚਮਿਆਰੀ ਅਤੇ ਅਜਨਾਲਾ ਦਾਣਾ ਮੰਡੀ ਵਿੱਚ ਜਾਨਵਰਾਂ ਲਈ ਰਾਹਤ ਕੇਂਦਰ ਵੀ ਸਥਾਪਤ ਕੀਤੇ ਹਨ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐੱਸਐੱਸਪੀ ਮਨਿੰਦਰ ਸਿੰਘ ਅਤੇ ਏਡੀਸੀ ਰੋਹਿਤ ਗੁਪਤਾ ਨੇ ਵੀ ਅੱਜ ਸਵੇਰੇ ਪਸ਼ੂਆਂ ਲਈ ਬਣਾਏ ਰਾਹਤ ਕੇਂਦਰ ਦਾ ਦੌਰਾ ਕੀਤਾ ਅਤੇ ਉੱਥੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।

Related posts

ਹਿਮਾਚਲ ਦੇ ਪਹਾੜਾਂ ਦੀ ਕਰਨੀ ਹੈ ਸੈਰ ਤਾਂ ਕਰੋਨਾ ਨੈਗੇਟਿਵ ਰਿਪੋਰਟ ਹੈ ਦਿਖਾਉਣੀ ਹੋਵੇਗੀ ਲਾਜ਼ਮੀ

Gagan Oberoi

ਚੰਡੀਗੜ੍ਹ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਏਸ਼ੀਆ ਕੱਪ ਟੀਮ ਲਈ ਹੋਈ ਚੋਣ, ਕੋਚ ਜਸਵੰਤ ਰਾਏ ਨੇ ਕਹੀ ਇਹ ਵੱਡੀ ਗੱਲ

Gagan Oberoi

ਇਮਰਾਨ ਖਾਨ ਨੇ ਰੈਲੀ ਦੌਰਾਨ ਫਿਰ ਭਾਰਤ ਦੀ ਤਾਰੀਫ਼ ਦੇ ਬੰਨ੍ਹੇ ਪੁਲ ,ਦੇਸ਼ ਦੀ ਆਜ਼ਾਦ ਵਿਦੇਸ਼ ਨੀਤੀ ਦੀ ਕੀਤੀ ਤਾਰੀਫ਼

Gagan Oberoi

Leave a Comment