Sports

73ਵਾਂ ਸਟ੍ਰੇਂਟਜਾ ਮੈਮੋਰੀਅਲ ਟੂਰਨਾਮੈਂਟ : ਭਾਰਤੀ ਮੁੱਕੇਬਾਜ਼ ਨੰਦਿਨੀ ਨੂੰ ਕਾਂਸੇ ਨਾਲ ਕਰਨਾ ਪਿਆ ਸਬਰ

ਭਾਰਤੀ ਮੁੱਕੇਬਾਜ਼ ਨੰਦਿਨੀ (ਪਲੱਸ 81 ਕਿਲੋਗ੍ਰਾਮ) ਨੂੰ ਬੁਲਗਾਰੀਆ ਦੇ ਸੋਫੀਆ ਵਿਚ ਚੱਲ ਰਹੇ 73ਵੇਂ ਸਟ੍ਰੇਂਟਜਾ ਮੈਮੋਰੀਅਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਕਜ਼ਾਕਿਸਤਾਨ ਦੀ ਸਾਬਕਾ ਵਿਸ਼ਵ ਚੈਂਪੀਅਨ ਲੱਜਾਤ ਕੁੰਗੇਬਾਏਵਾ ਹੱਥੋਂ 0-5 ਨਾਲ ਹਾਰ ਕੇ ਕਾਂਸੇ ਦੇ ਮੈਡਲ ਨਾਲ ਸਬਰ ਕਰਨਾ ਪਿਆ। ਹੁਣ ਭਾਰਤੀਆਂ ਵਿਚ ਸਾਬਕਾ ਯੁਵਾ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ (52 ਕਿਲੋਗ੍ਰਾਮ) ਤੇ ਨੀਤੂ (48 ਕਿਲੋਗ੍ਰਾਮ) ਹੀ ਬਚੀਆਂ ਹਨ ਜੋ ਆਪੋ ਆਪਣੇ ਭਾਰ ਵਰਗਾਂ ਦੇ ਫਾਈਨਲ ਵਿਚ ਪੁੱਜ ਚੁੱਕੀਆਂ ਹਨ ਤੇ ਐਤਵਾਰ ਨੂੰ ਫਾਈਨਲ ਖੇਡਣਗੀਆਂ। ਨੀਤੂ ਦਾ ਸਾਹਮਣਾ ਇਟਲੀ ਦੀ ਏਰਿਕਾ ਪਿ੍ਸਯਾਂਦਾਰੋ ਨਾਲ ਹੋਵੇਗਾ ਜਦਕਿ ਜ਼ਰੀਨ ਯੂਕਰੇਨ ਦੀ ਤੇਤੀਆਨਾ ਕੋਬ ਨਾਲ ਮੁਕਾਬਲਾ ਕਰੇਗੀ।

Related posts

Sad News : ਨਹੀਂ ਰਹੇ ਧਿਆਨਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ

Gagan Oberoi

Modi and Putin to Hold Key Talks at SCO Summit in China

Gagan Oberoi

ਬੱਸ ਵਿੱਚੋਂ ਉਤਰਨ ਸਮੇਂ ਸੜਕ ’ਤੇ ਡਿੱਗੀ ਲੜਕੀ

Gagan Oberoi

Leave a Comment