National News

7 ਬੱਚਿਆਂ ਦੇ ਪਿਉ ਨੇ 19 ਸਾਲਾ ਲੜਕੀ ਨਾਲ ਕੀਤੀ ਲਵ ਮੈਰਿਜ, ਹਾਈਕੋਰਟ ਤੋਂ ਮੰਗੀ ਸੁਰੱਖਿਆ

ਪਲਵਲ- ਕਹਿੰਦੇ ਹਨ ਕਿ ਪਿਆਰ ਉਮਰ ਨਹੀਂ ਵੇਖਦਾ, ਪਿਆਰ ਕਦੇ ਵੀ ਹੋ ਸਕਦਾ ਹੈ। ਹਰਿਆਣਾ ਦੇ ਪਲਵਲ ਜ਼ਿਲੇ ਦੇ ਹਥਿਨ ਇਲਾਕੇ ‘ਚ ਪ੍ਰੇਮ ਵਿਆਹ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 67 ਸਾਲਾ ਵਿਅਕਤੀ ਨੇ ਇੱਕ 19 ਸਾਲਾ ਲੜਕੀ ਨਾਲ ਵਿਆਹ ਕੀਤਾ ਹੈ। ਇਹ ਦੋਵੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚੇ ਅਤੇ ਦੱਸਿਆ ਕਿ ਉਹ ਪਤੀ -ਪਤਨੀ ਹਨ। ਆਪਣੇ ਪਰਿਵਾਰਾਂ ਤੋਂ ਜਾਨ ਦਾ ਖਤਰਾ ਦੱਸ ਕੇ ਸੁਰੱਖਿਆ ਮੰਗੀ ਹੈ। ਹੈਰਾਨੀ ਦੀ ਗੱਲ ਹੈ ਕਿ 67 ਸਾਲਾ ਬਜ਼ੁਰਗ ਦੇ ਸੱਤ ਬੱਚੇ ਹਨ ਅਤੇ ਸਾਰੇ ਵਿਆਹੇ ਹੋਏ ਹਨ। ਜਦਕਿ ਲੜਕੀ ਦਾ ਵੀ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ।

ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਲਵਲ ਜ਼ਿਲ੍ਹਾ ਪੁਲਿਸ ਕਪਤਾਨ (ਐਸਪੀ) ਦੀਪਕ ਗਹਿਲਾਵਤ ਨੂੰ ਇੱਕ ਟੀਮ ਬਣਾਉਣ ਦਾ ਆਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਮਹਿਲਾ ਪੁਲਿਸ ਕਰਮਚਾਰੀ ਵੀ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਅਦਾਲਤ ਨੇ ਪੁਲਿਸ ਨੂੰ ਲੜਕੀ ਦੀ ਸੁਰੱਖਿਆ ਕਰਨ ਅਤੇ ਬਜ਼ੁਰਗ ਵਿਅਕਤੀ ਬਾਰੇ ਪੂਰੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

Related posts

ਕੈਨੇਡਾ ਦੀ ਜੂਨੀਅਰ ਹਾਕੀ ਨੈਸ਼ਨਲ ਟੀਮ ਵਿੱਚ ਤਿੰਨ ਸਿੱਖ ਕੁੜੀਆਂ ਦੀ ਚੋਣ

Gagan Oberoi

Indian metal stocks fall as Trump threatens new tariffs

Gagan Oberoi

ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਅਸਤੀਫ਼ਾ

Gagan Oberoi

Leave a Comment