News Punjab

5 ਸਾਲ ਪਹਿਲਾਂ ਕਿਹਾ ਸੀ ਕਿ ਵਾਰੀ ਸਭ ਦੀ ਆਵੇਗੀ, Gippy Grewal ਦੀ ਰਿਹਾਇਸ਼ ’ਤੇ ਹਮਲੇ ਬਾਅਦ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ

ਪੰਜਾਬੀ ਗਾਇਕ ਗਿੱਪੀ ਗਰੇਵਾਲ (Gippi Grewal)) ਦੀ ਕੈਨੇਡਾ (Canada) ਸਥਿਤ ਰਿਹਾਇਸ਼ ’ਤੇ ਹਮਲੇ ਦੀਆਂ ਖਬਰਾਂ ਆਉਣ ਬਾਅਦ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ ਨੇ ਵੱਡੀ ਗੱਲ ਆਖੀ ਹੈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਇੰਡਸਟਰੀ (Punjabi Industry) ਤੇ ਗਾਇਕਾਂ ਦੀ ਜੋ ਹਾਲਤ ਹੈ, ਇਸ ਬਾਰੇ 5 ਸਾਲ ਪਹਿਲਾਂ ਹੀ ਬੁਹਤ ਰੌਲਾ ਪਾਇਆ ਸੀ। ਉਸ ਸਮੇਂ ਹੀ ਕਿਹਾ ਸੀ ਕਿ ਇਕ ਦਿਨ ਸਭ ਦੀ ਵਾਰੀ ਆਵੇਗੀ। ਬਲਕੌਰ ਸਿੰਘ ਨੇ ਅੱਜ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਕਹੀਆਂ।

ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਹਰ ਐਤਵਾਰ ਵੱਡੀ ਗਿਣਤੀ ‘ਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਆਉਂਦੇ ਹਨ। ਐਤਵਾਰ ਨੂੰ ਮੁੜ ਵੱਡੀ ਗਿਣਤੀ ‘ਚ ਪੁੱਜੇ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗਿੱਪੀ ਗਰੇਵਾਲ ਦੇ ਕੈਨੇਡਾ ਸਥਿੱਤ ਘਰ ’ਚ ਗੋਲੀਬਾਰੀ ਹੋਣ ’ਤੇ ਲਾਰੈਂਸ ਬਿਸ਼ਨੋਈ ਵੱਲੋਂ ਜ਼ਿਮੇਵਾਰੀ ਲੈਣ ’ਤੇ ਸਰਕਾਰ ਨੂੰ ਫ਼ਿਰ ਕੋਸਿਆ।

ਉਨ੍ਹਾਂ ਕਿਹਾ ਕਿ ਉਨ੍ਹਾਂ 5 ਸਾਲ ਪਹਿਲਾਂ ਹੀ ਪੰਜਾਬੀ ਇੰਡਸਟਰੀ ਨੂੰ ਇਸ ਬਾਰੇ ਜਾਣੂ ਕਰਵਾਇਆ ਸੀ ਪਰ ਕੋਈ ਨਹੀਂ ਸੀ ਬੋਲਿਆ। ਉਨ੍ਹਾਂ ਕਿਹਾ ਸੀ ਕਿ ਇੱਕ ਦਿਨ ਸਭ ਦੀ ਵਾਰੀ ਆਵੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਇਨ੍ਹਾਂ ਨੂੰ ਪੈਸੇ ਦੇ ਰਹੇ ਹਨ ਤੇ ਕੁਝ ਇਨ੍ਹਾਂ ਨਾਲ ਮਿਲੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰਾ ਪੁੱਤ ਤਾਂ 5 ਸਾਲ ਆਪਣੀ ਹਿੱਕ ਦੇ ਦਮ ’ਤੇ ਕੱਟ ਗਿਆ ਪਰ ਤੁਸੀਂ 6 ਮਹੀਨੇ ਨਹੀਂ ਕੱਟਣੇ। ਉਨ੍ਹਾਂ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਅੱਜ ਮਜ਼ਬੂਰੀ ’ਚ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਰੁੱਖ ਕਰਨਾ ਪੈ ਰਿਹਾ ਹੈ।

ਆਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਤੇ ਗੈਂਗਸਟਰਾਂ ਖਿਲਾਫ਼ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਤੇ ਅਜਿਹਾ ਦੁਆਰਾ ਕਿਸੇ ਨਾਲ ਨਾ ਹੋਵੇ, ਇਸ ਲਈ ਲੜ ਰਹੇ ਹਨ। ਦਰ ਦਰ ‘ਤੇ ਫ਼ਿਰ ਰਹੇ ਹਾਂ ਪਰ ਫ਼ਿਰ ਵੀ ਕੋਈ ਧਿਆਨ ਨਹੀਂ ਦਿੰਦਾ। ਸਾਨੂੰ ਪ੍ਰਮਾਤਮਾ ’ਤੇ ਪੂਰ੍ਹਾ ਭਰੋਸਾ ਇੱਕ ਦਿਨ ਇਨਸਾਫ਼ ਜ਼ਰੂਰ ਮਿਲੂ। ਪਰ ਸਮਾਂ ਜ਼ਰੂਰ ਲੱਗ ਸਕਦਾ। ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤਿਆਂ ਦੀ ਸਜ਼ਾ ਜ਼ਰੂਰ ਦਿਵਾਵਾਂਗੇ। ਅਸੀਂ ਸਮਝੌਤਾ ਨਹੀਂ ਕਰਾਂਗੇ ਅਤੇ ਲੜਾਈ ਲੜਾਂਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਪਰ ਚੋਣਾਂ ਸਮੇਂ ਅਜਿਹੇ ਲੋਕਾਂ ਦੀ ਚੋਣ ਕਰਨ ਹੈ ਜੋ ਗੈਂਗਸਟਰ ਨਾਲ ਨਾ ਰਲੇ ਤੇ ਤੁਹਾਡੇ ਉਜਵਲ ਭਵਿੱਖ ਲਈ ਆਵਾਜ਼ ਉਠਾ ਸਕੇ।

Related posts

Punjab Election 2022 : ਕੀ ਲੁਧਿਆਣੇ ’ਚ ਹੋਵੇ ਪੰਜਾਬ ਕਾਂਗਰਸ ਦੇ ਸੀਐੱਮ ਚਿਹਰੇ ਦਾ ਐਲਾਨ, 6 ਫਰਵਰੀ ਨੂੰ ਆਉਣਗੇ ਰਾਹੁਲ ਗਾਂਧੀ

Gagan Oberoi

Extreme Heat and Air Quality Alerts Issued Across Canada Amid Wildfire Threats

Gagan Oberoi

Junaid Khan to star in ‘Fats Thearts Runaway Brides’ at Prithvi Festival

Gagan Oberoi

Leave a Comment