International News

27 ਸਾਲਾਂ ਬਾਅਦ ਬਿਲ ਗੇਟਸ ਤੇ ਮੇਲਿੰਡਾ ਫਰੈਂਚ ਦਾ ਤਲਾਕ

ਵਾਸ਼ਿੰਗਟਨ- ਮਾਈਕਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਤੇ ਮੇਲਿੰਡਾ ਗੇਟਸ ਦੇ ਇੱਕ ਐਲਾਨ ਦੇ ਤਿੰਨ ਮਹੀਨੇ ਬਾਅਦ ਰਸਮੀ ਤੌਰ `ਤੇ ਤਲਾਕ ਹੋ ਗਿਆ ਹੈ। ਬੀਤੇ ਸੋਮਵਾਰ ਅਦਾਲਤੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਬਿਲ ਗੇਟਸ ਅਤੇ ਮੇਲਿੰਡਾ ਫਰੈਂਚ ਗੇਟਸ ਦ ਤਲਾਕ ਦੀ ਸਾਰੀ ਕਾਰਵਾਈ ਪੂਰੀ ਹੋ ਗਈ ਹੈ।
ਦੋਵਾਂ ਦਾ ਇਹ ਰਿਸ਼ਤਾ 27 ਸਾਲ ਚੱਲਿਆ ਹੈ। ਵਰਨਣ ਯੋਗ ਹੈ ਕਿ ਇਸ ਜੋੜੇ ਨੇ ਵਿਆਹ ਦੇ 27 ਸਾਲ ਬਾਅਦ ਤਿੰਨ ਮਈ ਨੂੰ ਤਲਾਕ ਦੀ ਅਰਜ਼ੀ ਦਿੱਤੀ ਅਤੇ ਐਲਾਨ ਕੀਤਾ ਸੀ ਕਿ ਉਹ ਦੋਵੇਂ ਆਪਸੀ ਸਹਿਮਤੀ ਨਾਲ ਅਲੱਗ ਹੋ ਰਹੇ ਹਨ, ਪਰ ਸਮਾਜ ਭਲਾਈ ਦੇ ਕੰਮ ਇਕੱਠੇ ਜਾਰੀ ਰੱਖਣਗੇ। ਬਿਲ ਗੇਟਸ ਨੇ ਉਸ ਸਮੇਂ ਕਿਹਾ ਸੀ ਕਿ ਆਪਣੀ ਜਾਇਦਾਦ ਦੀ ਵੰਡ ਕਿਵੇਂ ਕਰਨੀ ਹੈ, ਇਸ ਉੱਤੇਉਹ ਸਮਝੌਤਾ ਕਰ ਚੁੱਕੇ ਹਨ। ਸਿਆਟਲ ਵਿੱਚ ਕਿੰਗ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਸੋਮਵਾਰ ਨੂੰ ਦਾਇਰ ਅੰਤਿਮ ਤਲਾਕ ਦੇ ਹੁਕਮ ਵਿੱਚ ਉਸ ਨੇ ਸਮਝੌਤੇ ਦੀ ਕੋਈ ਜਾਣਕਾਰੀ ਨਹੀਂ ਦਿੱਤੀ। ਅਦਾਲਤ ਨੇ ਤਲਾਕ ਕੇਸ ਵਿੱਚ ਪੈਸਾ, ਜਾਇਦਾਦ ਬਾਰੇ ਕੋਈ ਫੈਸਲਾ ਜਾਰੀ ਨਹੀਂ ਕੀਤਾ। ਗੌਰਤਲਬ ਹੈ ਕਿ 27 ਸਾਲਾਂ ਦੇ ਵਿਆਹ ਨੂੰ ਤੋੜਨ ਦਾ ਫੈਸਲਾ ਕਰਨ ਪਿੱਛੋਂ ਦੋਵਾਂ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਸੀਂ ਇੱਕ ਜੋੜੇ ਦੇ ਰੂਪ ਵਿੱਚ ਨਹੀਂ ਰਹਿ ਸਕਦੇ, ਪ੍ਰੰਤੂ ਆਪਣੀ ਸੰਸਥਾ ਵਿੱਚ ਅਸੀਂ ਇਕੱਠੇ ਕੰਮ ਕਰਨਾ ਜਾਰੀ ਰੱਖਾਂਗੇ।

Related posts

ਆਸਟੇ੍ਰਲੀਆ ਵਿਚ ਡਰੱਗਜ਼ ਲੈਣ ਲਈ ਖੁਲ੍ਹੇ ਸਰਕਾਰੀ ਸੈਂਟਰ ਬਣੇ ਮੁਸੀਬਤ, ਅਪਰਾਧ ਵਧੇ

Gagan Oberoi

ਬਾਰਡਰਾਂ ਉਤੇ ਬੈਠੇ ਕਿਸਾਨਾਂ ਦੀਆਂ ਵਧਣਗੀਆਂ ਮੁਸ਼ਕਲਾਂ, ਮੌਸਮ ਵਿਭਾਗ ਦਾ ਅਲਰਟ

Gagan Oberoi

ਅਮਰੀਕਾ ਨੂੰ ਭਾਰਤ ਦੀਆਂ ਰੱਖਿਆ ਲੋੜਾਂ ਪੂਰੀਆਂ ਕਰਨ ‘ਚ ਮਦਦ ਕਰਨੀ ਚਾਹੀਦੀ ਹੈ, ਰਿਪਬਲਿਕਨ ਸੈਨੇਟਰ ਰੋਜਰ ਵਿਕਰ ਨੇ ਭਾਰਤੀ ਹਿੱਤਾਂ ਦੇ ਹੱਕ ‘ਚ ਉਠਾਈ ਆਵਾਜ਼

Gagan Oberoi

Leave a Comment