Entertainment

27 ਜੁਲਾਈ ਤੱਕ ਪੁਲਿਸ ਹਿਰਾਸਤ ’ਚ ਰਹੇਗਾ ਰਾਜ ਕੁੰਦਰਾ

ਪੋਰਨ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਫਸੇ ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਫਿਲਹਾਲ ਕੋਰਟ ਤੋਂ ਰਾਹਤ ਨਹੀਂ ਮਿਲੀ। ਕੋਰਟ ਨੇ ਉਸ ਦੀ ਪੁਲਿਸ ਹਿਰਾਸਤ ਦੀ ਮਿਆਦ 27 ਜੁਲਾਈ ਤੱਕ ਵਧਾ ਦਿੱਤੀ। ਸੋਮਵਾਰ ਦੇਰ ਰਾਤ ਕ੍ਰਾਈਮ ਬ੍ਰਾਂਚ ਦੀ ਪੁੱਛਗਿੱਛ ਮਗਰੋਂ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਰਾਜ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਮਡ ਆਈਲੈਂਡ ਸਥਿਤ ਇੱਕ ਬੰਗਲੇ ’ਤੇ ਛਾਪਾ ਮਾਰਿਆ ਗਿਆ ਸੀ, ਜਿੱਥੋਂ ਕ੍ਰਾਈਮ ਬ੍ਰਾਂਚ ਨੇ ਕੁਝ ਲੋਕਾਂ ਨੂੰ ਪੋਰਨ ਵੀਡੀਓ ਦੀ ਸ਼ੂਟਿੰਗ ਕਰਦੇ ਹੋਏ ਰੰਗੇ ਹੱਥੀਂ ਫੜ੍ਹ ਲਿਆ ਸੀ। ਰਾਜ ਕੁੰਦਰ ਦਾ ਪੁਲਿਸ ਰਿਮਾਂਡ 23 ਜੁਲਾਈ ਨੂੰ ਖਤਮ ਹੋ ਰਿਹਾ ਸੀ। ਪੁਲਿਸ ਨੇ ਪੁੱਛਗਿੱਛ ਲਈ ਕੋਰਟ ਕੋਲੋਂ ਰਾਜ ਦਾ ਸੱਤ ਦਿਨ ਲਈ ਹੋਰ ਰਿਮਾਂਡ ਮੰਗਿਆ ਸੀ। ਇਸ ’ਤੇ ਕੋਰਟ ਨੇ ਉਸ ਦਾ ਪੁਲਿਸ ਰਿਮਾਂਡ 27 ਜੁਲਾਈ ਤੱਕ ਵਧਾ ਦਿੱਤਾ।

Related posts

MMS Leak: ਅਕਸ਼ਰਾ ਸਿੰਘ-ਅੰਜਲੀ ਅਰੋੜਾ ਹੀ ਨਹੀਂ ਇਨ੍ਹਾਂ ਭੋਜਪੁਰੀ ਅਭਿਨੇਤਰੀਆਂ ਦੇ ਨਿੱਜੀ ਪਲ ਵੀ ਹੋ ਚੁੱਕੇ ਹਨ ਵਾਇਰਲ

Gagan Oberoi

Aryan khan : ਆਰੀਅਨ ਖਾਨ ਹੁਣ ਜਾ ਸਕਣਗੇ ਦੇਸ਼ ਤੋਂ ਬਾਹਰ, ਕੋਰਟ ਨੇ ਪਾਸਪੋਰਟ ਵਾਪਸ ਕਰਨ ਦੇ ਦਿੱਤੇ ਹੁਕਮ

Gagan Oberoi

Modi and Putin to Hold Key Talks at SCO Summit in China

Gagan Oberoi

Leave a Comment