Punjab

25 ਤੇ 26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’- ਮਹਾਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਮੰਗਲ ਪ੍ਰਭਾਤ ਲੋਢਾ

25 ਤੇ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਮਨਾਏ ਜਾਣ ਬਾਰੇ ਜਾਣਕਾਰੀ ਮਹਾਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਮੰਗਲ ਪ੍ਰਭਾਤ ਲੋਢਾ ਨੇ ਸਾਂਝੀ ਕੀਤੀ।

ਲੋਢਾ ਦੀ ਪ੍ਰਧਾਨਗੀ ਹੇਠ ਮੁੰਬਈ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਸੈਰ ਸਪਾਟਾ ਵਿਭਾਗ ਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇਡ਼ ਵੱਲੋਂ ਦੋ ਦਿਨਾ ਪ੍ਰੋਗਰਾਮ ਦਾ ਉਦਘਾਟਨ 25 ਦਸੰਬਰ ਨੂੰ ਕੀਤਾ ਜਾਵੇਗਾ। ਇਨ੍ਹਾਂ ਦੋ ਦਿਨਾ ਪ੍ਰੋਗਰਾਮਾਂ ਵਿਚ ਗੁਰਬਾਣੀ ਕੀਰਤਨ, ਕਥਾ ਵਿਖਿਆਨ, ਗੋਦਾਵਰੀ ਨਦੀ ਦੇ ਕੰਢੇ ਮਾਰਸ਼ਲ ਆਰਟ ਗੱਤਕੇ ਦਾ ਪ੍ਰਦਰਸ਼ਨ, ਭਾਸ਼ਣ ਤੇ ਕਵਿਤਾ, (ਡਿਬੇਟ) ਪ੍ਰਤੀਯੋਗਤਾ ਤੋਂ ਇਲਾਵਾ ਅਦੁੱਤੀ ਲੇਜ਼ਰ ਸ਼ੋਅ ਹੋਵੇਗਾ।

ਇਨ੍ਹਾਂ ਵਿਸ਼ੇਸ਼ ਪ੍ਰੋਗਰਾਮਾਂ ਵਿਚ ਨਾਂਦੇਡ਼ ਜ਼ਿਲੇ੍ਹ ਦੇ ਨਾਗਰਿਕਾਂ ਸਮੇਤ ਪਤਵੰਤੇ ਸੱਜਣਾਂ, ਲੋਕ ਪ੍ਰਤੀਨਿਧੀਆਂ, ਲੇਖਕਾਂ, ਸਾਹਿਤਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਮੰਤਰੀ ਲੋਢਾ ਨੇ ਦਿੱਤੇ।

ਮੀਟਿੰਗ ਵਿਚ ਸੈਰ ਸਪਾਟਾ ਵਿਭਾਗ ਦੀ ਸਹਿ ਸਕੱਤਰ ਉਜਵਲਾ ਦਾਂਡੇਕਰ, ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਡਾ. ਪਰਵਿੰਦਰ ਸਿੰਘ ਪਸਰੀਚਾ ਤੇ ਸਲਾਹਕਾਰ ਜਸਬੀਰ ਸਿੰਘ ਧਾਮ ਸ਼ਾਮਲ ਹੋਏ। ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਹ ਸਮਾਗਮ ਵੱਡੇ ਪੱਧਰ ’ਤੇ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਸ੍ਰੀ ਹਜ਼ੂਰ ਸਾਹਿਬ ਨਾਂਦੇਡ਼ ਵਿਖੇ ਹੋਣ ਜਾ ਰਹੇ ਦੋ ਦਿਨਾ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨ ਲਈ ਦੇਸ਼ ਭਰ ਵਿੱਚੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਹਿੱਤ ਰੇਲਵੇ ਮੰਤਰੀ ਨੂੰ ਪੱਤਰ ਭੇਜਣ ਦੀ ਜਾਣਕਾਰੀ ਵੀ ਸੈਰ ਸਪਾਟਾ ਮੰਤਰੀ ਲੋਢਾ ਨੇ ਸਾਂਝੀ ਕੀਤੀ।

Related posts

ਹਰਸਿਮਰਤ ਬਾਦਲ ਨੇ ਵੀ PM ਮੋਦੀ ਦੀ ਅਪੀਲ ‘ਤੇ ਜਗਾਏ ਦੀਵੇ

Gagan Oberoi

ਚਾਚੀ ਨੇ 3 ਮਹੀਨੇ ਦੀ ਮਾਸੂਮ ਨੂੰ ਜ਼ਿੰਦਾ ਦਫ਼ਨਾਇਆ

Gagan Oberoi

Health Canada Expands Recall of Nearly 60 Unauthorized Sexual Enhancement Products Over Safety Concerns

Gagan Oberoi

Leave a Comment