Canada

2 ਵਾਰ ਦੀ ਗਵਰਨਰ ਜਨਰਲ ਐਵਾਰਡ ਜੇਤੂ ਕੈਲਗਰੀ ਦੀ ਨਾਟਕਕਾਰ ਸ਼ੇਰੋਨ ਪੋਲਕ ਦਾ ਦੇਹਾਂਤ

ਕੈਲਗਰੀ – ਕੈਲਗਰੀ ਦੀ ਮਸ਼ਹੂਰ ਨਾਟਕਕਾਰ ਸ਼ੇਰੋਨ ਪੋਲਕ ਜਿਨ੍ਹਾਂ ਨੂੰ ਦੋ ਵਾਰ ਡਰਾਮੇ ਲਈ ਗਵਰਨਰ ਜਨਰਲ ਐਵਾਰਡ ਮਿਲਿਆ ਹੈ, ਦਾ ਬੀਤੀ ਰਾਤ 85 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।
ਪੋਲਕ ਥੀਏਟਰ ਕੈਲਗਰੀ ਦੇ ਕਲਾਤਮਕ ਨਿਦੇਸ਼ਕ ਰਹਿ ਚੁੱਕੇ ਸਨ ਅਤੇ ਥੀਏਟਰ ਵੱਲੋਂ ਉਨ੍ਹਾਂ ਦੇ ਨਿਦੇਸ਼ਨ ਹੇਠ ਆਖਰੀ ਨਾਟਕ ਕੈਲਗਰੀ ਵਿਚ ਆਏ ਹੜ੍ਹ ’ਤੇ ਆਧਾਰਤ ਸੀ ਜਿਸ ਦਾ ਨਾਂ ‘ਬਲੋ ਵਿੰਡ ਹਾਈ ਵਾਟਰ’ ਸੀ। ਥੀਏਟਰ ਕੈਲਗਰੀ ਵੱਲੋਂ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ ਟਵਿਟਰ ’ਤੇ ਆਖਰੀ ਸ਼ਰਧਾਂਜਲੀ ਦਿੱਤੀ ਗਈ। ਆਪਣੇ ਟਵਿਟਰ ਵਿਚ ਲਿਖਿਆ ਹੈ ਕਿ ਕੈਲਗਰੀ ਅਤੇ ਕੈਨੇਡਾ ਵਿਚ ਥੀਏਟਰ ਨੇ ਇਕ ਮਹਾਨ ਥੀਏਟਰ ਨਾਟਕਕਾਰ ਨੂੰ ਗਵਾ ਦਿੱਤਾ ਹੈ। ਉਹ ਇਕ ਮਹਾਨ ਕਲਾਕਾਰ ਸੀ ਜਿਨ੍ਹਾਂ ਦੇ ਕੰਮ ਨਾਲ ਕੈਨੇਡਾ ਦੇ ਥੀਏਟਰ ਨੂੰ ਇਕ ਵੱਖਰੀ ਪਛਾਣ ਮਿਲੀ।
ਮਸ਼ਹੂਰ ਥੀਏਟਰ ਆਰਟਿਸਟ ਮੇਯਰ ਨੈਂਸੀ ਨੇ ਕਿਹਾ ਕਿ ਸ਼ੇਰੋਨ ਪੋਲਕ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹ ਕੈਨੇਡੀਆਈ ਥੀਏਟਰ ਦੀਆਂ ਪ੍ਰਮੁੱਖ ਆਵਾਜ਼ਾਂ ਵਿਚੋਂ ਇਕ ਸਨ। ਉਨ੍ਹਾਂ ਨੇ ਸਾਨੂੰ ਆਪਣੀਆਂ ਕਹਾਣੀਆਂ ਨੂੰ ਇਕ ਵੱਖਰੇ ਢੰਗ ਨਾਲ ਦੱਸਿਆ ਅਤੇ ਸਾਨੂੰ ਸਭ ਨੂੰ ਸਮਾਜ ਨੂੰ ਵੱਖਰੇ ਢੰਗ ਨਾਲ ਦੇਖਣ ਲਈ ਮਜਬੂਰ ਕੀਤਾ। ਰਾੇਸਤ ਨੇ 1981 ਦੇ ਡਰਾਮਾ ਬਲੱਡ ਰਿਲੇਸ਼ਨ ਦੇ ਲਈ ਗਵਰਨਰ ਜਨਰਲ ਐਵਾਰਡ ਜਿੱਤਿਆ ਸੀ ਅਤੇ ਫਿਰ1984 ਵਿਚ ਡਾਕ ਦੇ ਲਈ ਦੂਜਾ ਐਵਾਰਡ ਜਿੱਤਿਆ।
ਉਹ 1960 ਦੇ ਦਹਾਕੇ ਦੀ ਸ਼ੁਰੂਆਤ ਵਿਚ ਕੈਲਗਰੀ ਦੇ ਪੇਸ਼ੇਵਰ ਥੀਏਟਰ ਦੇ ਮੰਚ ਦੀ ਇਕ ਪ੍ਰਮੁੱਖ ਸ਼ਖਸੀਅਤ ਸਨ। ਉਸ ਸਮੇਂ ਸ਼ਹਿਰ ਵਿਚ ਥੀਏਟਰ ਮਨੋਰੰਜਨ ਦਾ ਪ੍ਰਮੁੱਖ ਸਾਧਨ ਹੋਇਆ ਕਰਦਾ ਸੀ। ਉਨ੍ਹਾਂ ਨੂੰ 2012 ਵਿਚ ਆਰਡਰ ਆਫ ਕੈਨੇਡਾ ਦਾ ਨਾਮ ਦਿੱਤਾ ਗਿਆ ਸੀ।

Related posts

ਕੈਨੇਡੀਅਨ ਸੰਸਦ ਮੈਂਬਰ ਬਰੈਡ ਵਿਸ ਵਲੋਂ ਸੰਸਦ ਦੇ ਗਲਿਆਰਿਆਂ ਵਿੱਚ ਉਠਾਈ ਜਾਵੇਗੀ ਅੰਮ੍ਰਿਤਸਰ ਲਈ ਉਡਾਣਾਂ ਦੀ ਮੰਗ

Gagan Oberoi

Toronto Moves to Tighten Dangerous Dog Laws with New Signs and Public Registry

Gagan Oberoi

Global Christmas Traditions That Can Inspire a Fresh Holiday Celebration

Gagan Oberoi

Leave a Comment