ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਵੀਰਵਾਰ ਨੂੰ ਕੇਵੜੀਆ, ਗੁਜਰਾਤ ਵਿੱਚ ਮਿਸ਼ਨ ਲਾਈਫ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਬੋਲਦੇ ਹੋਏ ਮੋਦੀ ਨੇ ਕਿਹਾ ਕਿ ਮਿਸ਼ਨ ਲਾਈਫ ਉਸ ਮੰਤਰ ‘ਤੇ ਆਧਾਰਿਤ ਹੈ ਜੋ ਹਰ ਛੋਟੀ ਜਿਹੀ ਕਾਰਵਾਈ ਨੂੰ ਗਿਣਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ”ਉਦਾਹਰਨ ਲਈ ਕੁਝ ਲੋਕ ਏਸੀ ਦਾ ਤਾਪਮਾਨ 17 ਜਾਂ 18 ਡਿਗਰੀ ਤਕ ਰੱਖਣਾ ਪਸੰਦ ਕਰਦੇ ਹਨ। ਇਸ ਨਾਲ ਵਾਤਾਵਰਨ ‘ਤੇ ਮਾੜਾ ਅਸਰ ਪੈਂਦਾ ਹੈ। ਏਅਰ ਕੰਡੀਸ਼ਨਰ (ਏਸੀ) ਦਾ ਤਾਪਮਾਨ 18 ਡਿਗਰੀ ‘ਤੇ ਰੱਖਣ ਤੇ ਫਿਰ ਕੰਬਲਾਂ ਨਾਲ ਢੱਕਣ ਦੀ ਬਜਾਏ ਏਸੀ ਦਾ ਤਾਪਮਾਨ 24 ਡਿਗਰੀ ‘ਤੇ ਰੱਖਣਾ ਤੇ ਬਿਜਲੀ ਦੀ ਖਪਤ ਨੂੰ ਘੱਟ ਕਰਨਾ ਬਿਹਤਰ ਹੈ।ਪ੍ਰਧਾਨ ਮੰਤਰੀ ਨੇ ਜਿੰਮ ਦੇ ਸ਼ੌਕੀਨਾਂ ਲਈ ਇੱਕ ਸਲਾਹ ਵੀ ਦਿੱਤੀ। ਉਨ੍ਹਾਂ ਨੇ ਕਿਹਾ, “ਕਾਰ ਦੁਆਰਾ ਜਿਮ ਜਾਣ ਨਾਲੋਂ ਪੈਦਲ ਜਾਣਾ ਬਿਹਤਰ ਹੈ। ਇਸ ਨਾਲ ਨਾ ਸਿਰਫ਼ ਸਿਹਤ ਵਿੱਚ ਸੁਧਾਰ ਹੋਵੇਗਾ, ਸਗੋਂ ਬਾਲਣ ਤੇ ਊਰਜਾ ਦੀ ਵੀ ਬਚਤ ਹੋਵੇਗੀ।
ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਕਿਹਾ ਕਿ ਪੀਐਮ ਮੋਦੀ ਦੀ ਅਗਵਾਈ ਵਿੱਚ ਮਿਸ਼ਨ ਲਾਈਫ ਭਾਰਤ ਦੀ ਅਗਵਾਈ ਵਿੱਚ ਇੱਕ ਗਲੋਬਲ ਜਨ ਅੰਦੋਲਨ ਬਣ ਸਕਦਾ ਹੈ। ਵਾਤਾਵਰਣ ਦੀ ਰੱਖਿਆ ਤੇ ਸੰਭਾਲ ਲਈ ਵਿਅਕਤੀਗਤ ਤੇ ਸਮੂਹਿਕ ਯਤਨ ਕਰਨੇ ਪੈਣਗੇ। “ਜਲਵਾਯੂ ਤਬਦੀਲੀ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਗਲੇਸ਼ੀਅਰ ਪਿਘਲ ਰਹੇ ਹਨ ਤੇ ਸਮੁੰਦਰ ਦਾ ਪੱਧਰ ਵੱਧ ਰਿਹਾ ਹੈ।