Canada

15 ਲੱਖ ਟੀਕਿਆਂ ਬਾਰੇ ਸੁਣ ਕੇ ਅਮਰੀਕਾ ਜਾਣ ਲਈ ਤਿਆਰ ਹੋਏ ਡਗ ਫ਼ੋਰਡ

ਟੋਰਾਂਟੋ,- :ਅਮਰੀਕਾ ਵੱਲੋਂ ਕੈਨੇਡਾ ਨੂੰ ਕੋਰੋਨਾ ਵੈਕਸੀਨ ਦੇ 15 ਲੱਖ ਟੀਕੇ ਦੇਣ ਦਾ ਐਲਾਨ ਸੁਣ ਕੇ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਐਨੇ ਖੁਸ਼ ਹੋਏ ਕਿ ਖੁਦ ਅਮਰੀਕਾ ਜਾ ਕੇ ਵੈਕਸੀਨ ਦੀ ਖੇਪ ਲਿਆਉਣ ਦੀ ਇੱਛਾ ਜ਼ਾਹਰ ਕਰ ਦਿਤੀ। ਡਗ ਫ਼ੋਰਡ ਨੇ ਜੋਅ ਬਾਇਡਨ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਵੈਕਸੀਨ ਦੀ ਲਗਾਤਾਰ ਸਪਲਾਈ ਨਾਲ ਉਨਟਾਰੀਓ ਵਾਸੀਆਂ ਨੂੰ ਜਲਦ ਤੋਂ ਜਲਦ ਵੈਕਸੀਨੇਟ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਤੋਂ ਉਨਟਾਰੀਓ ਪਹੁੰਚਣ ਵਾਲੀ ਸਪਲਾਈ ਵਿਚ ਵੱਡਾ ਵਾਧਾ ਹੋ ਰਿਹਾ ਹੈ। ਫ਼ਾਈਜ਼ਰ ਤੋਂ ਹਰ ਹਫ਼ਤੇ ਚਾਰ ਲੱਖ ਟੀਕੇ ਪੁੱਜਣੇ ਸ਼ੁਰੂ ਹੋ ਜਾਣਗੇ ਜਦਕਿ ਮੌਡਰਨਾ ਤੋਂ 3 ਲੱਖ 60 ਹਜ਼ਾਰ ਖੁਰਾਕਾਂ ਮਿਲਣਗੀਆਂ। ਦੂਜੇ ਪਾਸੇ ਐਸਟਰਾਜ਼ੈਨੇਕਾ ਤੋਂ ਵੀ ਲੱਖ ਹੋਰ ਟੀਕੇ ਕੈਨੇਡਾ ਪਹੁੰਚਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ।

Related posts

ਗਣਪਤੀ ਵਿਸਜਨ ਯਾਤਰਾ ਵਿੱਚ ਟੈਂਕਰ ਟਕਰਾਉਣ ਕਾਰਨ 9 ਲੋਕਾਂ ਮੌਤ

Gagan Oberoi

ਅਮਰੀਕਾ ਵਲੋਂ 95 ਮਾਸਕ ਦੀ ਸਪਲਾਈ ‘ਤੇ ਰੋਕ, ਜੇਸਨ ਕੈਨੀ ਨੇ ਕੀਤੀ ਨਿੰਦਾ

Gagan Oberoi

40 ਲੱਖ ਕੈਨੇਡੀਅਨ ਵਸਨੀਕਾਂ ਨੂੰ ਨਵੇਂ ਡੈਂਟਲ ਕੇਅਰ ਯੋਜਨਾ ਦੇ ਲਾਭ ਨਾ ਮਿਲਣ ਦੀ ਸੰਭਾਵਨਾ

Gagan Oberoi

Leave a Comment