ਨੌਰਥ ਯੌਰਕ : 14 ਸਾਲਾ ਨੌਰਥ ਯੌਰਕ ਦੇ ਲੜਕੇ ਨੂੰ ਮਾਰਚ ਵਿੱਚ ਸਕੂਲ ਜਾਂਦੇ ਸਮੇਂ ਅਗਵਾ ਕੀਤੇ ਜਾਣ ਦੀ ਵਾਪਰੀ ਹਿੰਸਕ ਘਟਨਾ ਦੇ ਸਬੰਧ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਟੋਰਾਂਟੋ ਪੁਲਿਸ ਦੇ ਚੀਫ ਮਾਰਕ ਸਾਂਡਰਸ ਨੇ ਦਿੱਤੀ।
ਸਾਂਡਰਸ ਨੇ ਦੱਸਿਆ ਕਿ ਕਈ ਯੂਨਿਟਸ, ਜਿਨ੍ਹਾਂ ਵਿੱਚ ਡਰੱਗ ਸਕੁਐਡ ਅਤੇ ਆਰਗੇਨਾਈਜ਼ਡ ਕ੍ਰਾਈਮ ਐਨਫੋਰਸਮੈਂਟ ਵੀ ਸ਼ਾਮਲ ਸੀ, ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਚਾਰਾਂ ਦੀ ਉਮਰ 25 ਤੋਂ 38 ਸਾਲ ਹੈ। ਇਨ੍ਹਾਂ ਚਾਰਾਂ ਵਿਅਕਤੀਆਂ ਉੱਤੇ ਸਾਂਝੇ ਤੌਰ ਉੱਤੇ 30 ਚਾਰਜਿਜ਼ ਲਾਏ ਗਏ ਹਨ, ਜਿਨ੍ਹਾਂ ਵਿੱਚ ਫਿਰੌਤੀ ਦੀ ਰਕਮ ਲਈ ਅਗਵਾ ਕਰਨਾ, ਜ਼ਬਰਦਸਤੀ ਬੰਧਕ ਬਣਾ ਕੇ ਰੱਖਣਾ, ਧਮਕੀਆਂ ਦੇਣਾ ਤੇ ਅਗਜ਼ਨੀ ਆਦਿ ਸ਼ਾਮਲ ਹਨ।
ਪੰਜਵਾਂ ਮਸ਼ਕੂਕ ਪਹਿਲਾਂ ਕਾਬੂ ਨਹੀਂ ਸੀ ਆਇਆ ਪਰ ਵੀਰਵਾਰ ਸ਼ਾਮ ਨੂੰ ਪੁਲਿਸ ਨੇ ਐਲਾਨ ਕੀਤਾ ਕਿ ਉਸ ਨੇ ਵੀ ਆਤਮ ਸਮਰਪਣ ਕਰ ਦਿੱਤਾ ਹੈ। ਅਗਵਾ ਕੀਤੇ ਜਾਣ ਤੋਂ ਪਹਿਲਾਂ, ਇਸ ਟੀਨੇਜਰ ਨੂੰ 4 ਮਾਰਚ ਨੂੰ ਸਵੇਰੇ 8:25 ਉੱਤੇ ਆਖਰੀ ਵਾਰੀ ਜੇਨ ਸਟਰੀਟ ਤੇ ਡ੍ਰਿਫਟਵੁਡ ਐਵਨਿਊ ਨੇੜੇ ਸਥਿਤ ਆਪਣੇ ਘਰ ਦੇ ਲਾਗੇ ਵੇਖਿਆ ਗਿਆ ਸੀ।
ਪਰ ਪੁਲਿਸ ਨੂੰ ਦੱਸਿਆ ਗਿਆ ਕਿ ਇਸ ਤੋਂ ਚਾਰ ਘੰਟੇ ਬਾਅਦ ਉਹ ਲਾਪਤਾ ਹੋ ਗਿਆ ਤੇ ਅੱਧੀ ਰਾਤ ਨੂੰ ਇਸ ਸਬੰਧ ਵਿੱਚ ਐਂਬਰ ਐਲਰਟ ਜਾਰੀ ਕਰ ਦਿੱਤਾ ਗਿਆ ਸੀ। 5 ਮਾਰਚ ਨੂੰ ਇਹ ਟੀਨੇਜਰ ਰਾਤੀਂ 11:00 ਵਜੇ ਬਰੈਂਪਟਨ ਵਿੱਚ ਵੈਨਲੈੱਸ ਡਰਾਈਵ ਤੇ ਹੈਰੀਟੇਜ ਰੋਡ ੳੱੁਤੇ ਸਥਿਤ ਵਾੜੇ ਵਿੱਚੋਂ ਮਿਲਿਆ ਸੀ। ਭਾਵੇਂ ਉਸ ਨੂੰ ਕੋਈ ਜਾਹਰਾ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ ਪਰ ਉਹ ਕਾਫੀ ਡਰਿਆ ਹੋਇਆ ਸੀ।
previous post