ਫ਼ਿਰੌਤੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਬ੍ਰੈਂਪਟਨ ਅਤੇ ਸਰੀ ਦੇ ਮੇਅਰਾਂ ਨੇ ਫ਼ੈਡਰਲ ਸਰਕਾਰ ਤੋਂ ਮੰਗੀ ਮਦਦ
ਸਰੀ : ਐਡਮੰਟਨ ਪੁਲਿਸ ਦੇ ਅਧਿਕਾਰੀਆਂ ਨੇ ਫਿਰੌਤੀਆਂ ਦੇ ਮਾਮਲਿਆਂ ਪਿਛੇ ਭਾਰਤ ਦੇ ਅਪਰਾਧਿਕ ਸੰਗਠਨ ਦੇ ਸ਼ਾਮਲ ਹੋਣ ਬਾਰੇ ਕਿਹਾ ਹੈ। ਪੁਲਿਸ ਵਲੋਂ ਸ਼ੁਰੂਆਤੀ ਜਾਂਚ ਵਿੱਚ ਇਹ ਸੰਕੇਤ ਦਿੱਤੇ ਗਏ ਹਨ ਕਿ ਸਾਊਥ ਏਸ਼ੀਅਨ ਭਾਈਚਾਰੇ ਦੇ ਬਿਲਡਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਫ਼ਿਰੌਤੀਆਂ ਅਤੇ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਪਿੱਛੇ ਭਾਰਤ ਦਾ ਇੱਕ ਅਪਰਾਧਿਕ ਸੰਗਠਨ ਸ਼ਾਮਲ ਹੈ।
ਪੁਲਿਸ ਅਧਿਕਾਰੀਆਂ ਨੇ ਵਲੋਂ ਕਿਹਾ ਗਿਆ ਹੈ ਕਿ ਐਡਮੰਟਨ ਵਿੱਚ ਤਕਰੀਬਨ 27 ਮਾਮਲੇ ਅਜਿਹੇ ਸਾਹਮਣੇ ਆਏ ਹਨ ਜਿਸ ਦੇ ਤਾਰ ਭਾਰਤ ਦੇ ਅਪਰਾਧਿਕ ਸੰਗਠਨ ਨਾਲ ਜੁੜਦੇ ਹਨ ਅਤੇ ਅਤੇ ਐਡਮੰਟਨ ਰਹਿੰਦੇ ਸ਼ੱਕੀਆਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਜਿਸ ਵਿਚ 5 ਜਬਰਨ ਵਸੂਲੀ, 15 ਘਰਾਂ ਨੂੰ ਅੱਗ ਲਗਾਉਣ ਦੇ ਮਾਮਲੇ ਅਤੇ 7 ਹਥਿਆਰਾਂ ਦੀ ਨੌਕ ‘ਤੇ ਲੁੱਟ ਸਬੰਧੀ ਮਾਮਲੇ ਸ਼ਾਮਲ ਹਨ।
ਫ਼ਿਰੌਤੀਆਂ ਅਤੇ ਜਬਰਨ ਵਸੂਲੀ ਦੇ ਸਬੰਧ ਵਿਚ ਛੇ ਨੌਜਵਾਨਾਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀਆਂ ਵਿੱਚੋਂ ਇੱਕ ਦੇਸ਼ ਛੱਡ ਕੇ ਭੱਜ ਵਿੱਚ ਕਾਮਯਾਬ ਰਿਹਾ।
ਪੁਲਿਸ ਅਧਿਕਾਰੀਆਂ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਬਰਨ ਵਸੂਲੀ ਦੀਆਂ ਯੋਜਨਾਵਾਂ ਵ੍ਹਾਟਸਐਪ ‘ਤੇ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਵ੍ਹਾਟਸਐਪ ਰਾਹੀਂ ਸੁਨੇਹਾ ਭੇਜਿਆ ਜਾਂਦਾ ਹੈ ਅਤੇ ਸੁਰੱਖਿਅਤ ਰਹਿਣ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫ਼ਿਰੌਤੀ ਲਈ ਜ਼ਿਆਦਾਤਰ ਸਾਊਥ ਏਸ਼ੀਅਨ ਬਿਲਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਤੋਂ ਵੱਡੀ ਰਕਮ ਦੀ ਮੰਗ ਕੀਤੀ ਜਾਂਦੀ ਹੈ। ਫਿਲਹਾਲ ਪੁਲਿਸ ਨੇ ਇਹ ਵੇਰਵੇ ਸਾਂਝੇ ਨਹੀਂ ਕੀਤੇ ਹਨ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ ਅਤੇ ਫਿਰੌਤੀ ਵਿੱਚ ਕਿੰਨੀ ਰਕਮ ਦੀ ਮੰਗ ਕੀਤੀ ਜਾਂਦੀ ਹੈ।
ਪੁਲਿਸ ਨੇ ਕਿਹਾ ਕਿ ਨਿਸ਼ਾਨਾ ਬਣਾਏ ਗਏ ਜ਼ਿਆਦਾਤਰ ਲੋਕ ਭਾਰਤੀ ਮੂਲ ਦੇ ਹਨ।
ਐਡਮੰਟਨ ਪੁਲਿਸ, ਜਾਂਚ ਲਈ ਦੇਸ਼ ਭਰ ਦੀਆਂ ਕਈ ਪੁਲਿਸ ਏਜੰਸੀਆਂ ਨਾਲ ਸਹਿਯੋਗ ਕਰ ਰਹੀ ਹੈ, ਪਰ ਉਨ੍ਹਾਂ ਕਿਹਾ ਕਿ ਓਨਟਾਰੀਓ ਦੇ ਟਰਾਂਟੋਬਰੈਂਪਟਨ ਅਤੇ ਨੇੜਲੇ ਇਲਾਕਿਆਂ ਅਤੇ ਬ੍ਰਿਟਿਸ਼ ਕੋਲੰਬੀਆ ਸਰੀ ਐਬਟਸਫੋਰਡ ਅਤੇ ਨੇੜਲੇ ਇਲਾਕਿਆਂ ਵਿੱਚ ਵੀ ਵਾਪਰੀਆਂ ਇਸੇ ਤਰ੍ਹਾਂ ਦੀਆਂ ਜਬਰਨ ਵਸੂਲੀ ਦੀਆਂ ਘਟਨਾਵਾਂ ਅਤੇ ਐਡਮੰਟਨ ਦੀਆਂ ਘਟਨਾਵਾਂ ਵਿਚ ਸਿੱਧਾ ਸਬੰਧ ਹੈ।
ਦੂਜੇ ਪਾਸੇ ਸਰੀ ਅਤੇ ਬ੍ਰੈਂਪਟਨ ਦੇ ਮੇਅਰਾਂ ਨੇ ਫ਼ੈਡਰਲ ਸਰਕਾਰ ਨੂੰ ਰੋਕਣ ਲਈ ਇੱਕ ਬਹੁ-ਅਧਿਕਾਰਖੇਤਰ ਰਣਨੀਤੀ ਬਣਾਉਣ ਵਿੱਚ ਮਦਦ ਕਰੇ। ਇਸ ਹਫ਼ਤੇ ਫੈਡਰਲ ਪਬਲਿਕ ਸੇਫਟੀ ਮੰਤਰੀ ਨੂੰ ਭੇਜੇ ਇੱਕ ਪੱਤਰ ਵਿੱਚ, ਬ੍ਰੈਂਪਟਨ ਅਤੇ ਸਰੀ ਦੇ ਮੇਅਰਾਂ ਨੇ ਕਿਹਾ ਹੈ ਕਿ ਉਹ ਜਬਰਨ ਵਸੂਲੀ ਦੀਆਂ ਧਮਕੀਆਂ ਕਾਰਨ ਆਪਣੇ ਸ਼ਹਿਰਾਂ ਲਈ ਡੂੰਘੇ ਚਿੰਤਤ ਹਨ। ਬ੍ਰੈਂਪਟਨ ਮੇਅਰ ਪੈਟਰਿਕ ਬ੍ਰਾਊਨ ਅਤੇ ਸਰੀ ਦੀ ਮੇਅਰ ਬ੍ਰੈਂਡਾ ਲੌਕ ਦੁਆਰਾ ਦਸਤਖ਼ਤ ਕੀਤੇ ਗਏ ਪੱਤਰ ਵਿੱਚ ਕਿਹਾ ਗਿਆ ਹੈ, ਇਹਨਾਂ ਘਟਨਾਵਾਂ ਨੇ ਸਾਡੇ ਭਾਈਚਾਰਿਆਂ ਵਿੱਚ ਡਰ ਪੈਦਾ ਕੀਤਾ ਹੈ ਅਤੇ ਇੱਕ ਤਾਲਮੇਲ ਵਾਲੀ ਜਵਾਬੀ ਕਾਰਵਾਈ ਦੀ ਤੁਰੰਤ ਲੋੜ ਨੂੰ ਉਜਾਗਰ ਕੀਤਾ ਹੈ, ਜਿਸ ਵਿੱਚ ਕਈ ਪੱਧਰਾਂ ਦੇ ਅਧਿਕਾਰ ਖੇਤਰ ਸ਼ਾਮਲ ਹੋਣ। ਮੇਅਰਾਂ ਨੇ ਕਿਹਾ ਕਿ ਉਨ੍ਹਾਂ ਦੇ ਸੂਬਿਆਂ ਤੋਂ ਮਿਲੀਆਂ ਤਾਜ਼ਾ ਰਿਪੋਰਟਾਂ ਨੇ ਫਿਰੌਤੀ ਦੀਆਂ ਕੋਸ਼ਿਸ਼ਾਂ ਅਤੇ ਗੋਲੀਬਾਰੀ ਦੀਆਂ ਹਿੰਸਕ ਕਾਰਵਾਈਆਂ ਵਿਚਕਾਰ ਸਬੰਧ ਹੋਣ ਦੀ ਪੁਸ਼ਟੀ ਕੀਤੀ ਹੈ, ਅਤੇ ਪੁਲਿਸ ਨੇ ਸਥਿਤੀ ਦੀ ਗੰਭੀਰਤਾ ਨੂੰ ਸਵੀਕਾਰ ਕੀਤਾ ਹੈ। ਮੇਅਰਾਂ ਨੇ ਲਿਖਿਆ, ਇਹ ਜ਼ਰੂਰੀ ਹੈ ਕਿ ਫ਼ੈਡਰਲ ਸਰਕਾਰ, ਤੁਹਾਡੇ ਮੰਤਰਾਲੇ ਦੁਆਰਾ, ਇਸ ਸਹਿਯੋਗ ਵਿਚ ਮੋਹਰੀ ਭੂਮਿਕਾ ਨਿਭਾਵੇ। ਆਰਸੀਐਮਪੀ ਦੇ ਸਰੋਤਾਂ ਅਤੇ ਖ਼ੂਫ਼ੀਆ ਸਮਰੱਥਾਵਾਂ ਦਾ ਲਾਭ ਉਠਾਉਂਦੇ ਹੋਏ, ਲੋਕਲ ਪੁਲਿਸ ਨਾਲ ਮਿਲ ਕੇ, ਅਸੀਂ ਇਸ ਮੁੱਦੇ ਨਾਲ ਨਜਿੱਠਣ ਲਈ ਇੱਕ ਮਜ਼ਬੂਤ ??ਅਤੇ ਏਕੀਕ੍ਰਿਤ ਪਹੁੰਚ ਤਿਆਰ ਕਰ ਸਕਦੇ ਹਾਂ। ਫ਼ੈਡਰਲ ਪਬਲਿਕ ਸੇਫ਼ਟੀ ਮਿਨਿਸਟਰ ਦੇ ਬੁਲਾਰੇ ਨੇ ਕਿਹਾ ਕਿ ਆਰਸੀਐਮਪੀ ਇਸ ਮੁੱਦੇ ‘ਤੇ ਸਥਾਨਕ ਪੁਲਿਸ ਨਾਲ ਕੰਮ ਕਰ ਰਹੀ ਹੈ। ਸ਼ੌਨ-ਸੇਬੇਸਟੀਅਨ ਕੋਮੇਓ ਨੇ ਇੱਕ ਬਿਆਨ ਵਿੱਚ ਲਿਖਿਆ, ਫ਼ਿਰੌਤੀ ਦੀਆਂ ਇਹ ਧਮਕੀਆਂ ਗਹਿਰੀ ਚਿੰਤਾ ਵਾਲੀਆਂ ਹਨ। ਜੇਕਰ ਕੈਨੇਡੀਅਨਜ਼ ਨੂੰ ਲੱਗਦਾ ਹੈ ਕਿ ਉਹ ਜਬਰਨ ਵਸੂਲੀ ਦੀ ਕੋਸ਼ਿਸ਼ ਦਾ ਨਿਸ਼ਾਨਾ ਹਨ, ਤਾਂ ਉਹਨਾਂ ਨੂੰ ਆਪਣੀ ਸਥਾਨਕ ਪੁਲਿਸ ਫੋਰਸ ਨੂੰ ਤੁਰੰਤ ਇਸਦੀ ਰਿਪੋਰਟ ਕਰਨੀ ਚਾਹੀਦੀ ਹੈ। ਪਿਛਲੇ ਮਹੀਨੇ, ਪੀਲ ਰੀਜਨਲ ਪੁਲਿਸ, ਜਿਸ ਦੇ ਅਧਿਕਾਰ ਖੇਤਰ ਵਿੱਚ ਬ੍ਰੈਂਪਟਨ ਸ਼ਾਮਲ ਹੈ, ਨੇ ਕਿਹਾ ਸੀ ਕਿ ਉਹਨਾਂ ਨੇ ਜਬਰੀ ਵਸੂਲੀ ਦੀਆਂ ਧਮਕੀਆਂ ਜਿਸ ਵਿਚ ਮੁੱਖ ਤੌਰ ‘ਤੇ ਸਾਊਥ ਏਸ਼ੀਅਨ ਵਪਾਰਕ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਦੇ ਪ੍ਰੇਸ਼ਾਨਕੁਨ ਰੁਝਾਨ ਦੀ ਜਾਂਚ ਕਰਨ ਲਈ ਇੱਕ ਟਾਸਕ ਫੋਰਸ ਸ਼ੁਰੂ ਕੀਤੀ ਹੈ।
ਪੁਲਿਸ ਨੇ ਕਿਹਾ ਕਿ ਪੀੜਤਾਂ ਨਾਲ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸੰਪਰਕ ਕੀਤਾ ਜਾਂਦਾ ਹੈ ਅਤੇ ਹਿੰਸਾ ਦੀਆਂ ਧਮਕੀਆਂ ਦੇ ਕੇ ਕਥਿਤ ਤੌਰ ‘ਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਪੁਲਿਸ ਅਨੁਸਾਰ ਅਕਸਰ ਫ਼ਿਰੌਤੀ ਮੰਗਣ ਵਾਲਿਆਂ ਕੋਲ ਪੀੜਤ ਦੀ ਨਿੱਜੀ ਜਾਣਕਾਰੀ ਜਿਵੇਂ ਨਾਮ, ਫ਼ੋਨ ਨੰਬਰ, ਘਰ ਦਾ ਪਤਾ ਅਤੇ ਕਾਰੋਬਾਰ ਦੀ ਜਾਣਕਾਰੀ ਹੁੰਦੀ ਹੈ। ਪੀਲ ਦੇ ਹਾਲ ਹੀ ਦੇ ਫ਼ਿਰੌਤੀ ਦੇ ਇੱਕ ਕੇਸ ਵਿੱਚ, ਪੁਲਿਸ ਨੇ ਦਸੰਬਰ ਵਿੱਚ ਬੀਸੀ ਦੇ ਐਬਟਸਫੋਰਡ ਸ਼ਹਿਰ ਤੋਂ 23 ਸਾਲ ਦੇ ਇੱਕ ਵਿਅਕਤੀ ਨੂੰ ਬ੍ਰੈਂਪਟਨ ਵਿੱਚ ਇੱਕ ਕਾਰੋਬਾਰ ਵਿੱਚ ਕਥਿਤ ਤੌਰ ‘ਤੇ ਕਈ ਵਾਰ ਗੋਲੀਆਂ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।