News

ਫ਼ਸਲਾਂ ਬਚਾਉਣ ਲਈ ਟਿੱਡੀ ਦਲਾਂ ਦਾ ਖ਼ਾਤਮਾ ਕਰਨ ਵਿੱਚ ਈਰਾਨ ਦੀ ਮਦਦ ਕਰੇਗਾ ਭਾਰਤ

ਕੋਵਿਡ-19  ਦੇ ਕਾਰਨ ਕੀਤੇ ਗਏ ਲੌਕਡਾਊਨ ਨਾਲ ਉਤਪੰਨ ਲੌਜਿਸਟਿਕਸ ਅਤੇ ਹੋਰ ਚੁਣੌਤੀਆਂ  ਦੇ ਬਾਵਜੂਦ ਰਸਾਇਣ ਅਤੇ ਖਾਦ ਮੰਤਰਾਲੇ ਦੇ ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ ਦੇ ਅਧੀਨ   ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ‘ਐੱਚਆਈਐੱਲ (ਇੰਡੀਆ) ਲਿਮਿਟਿਡ’ ਨੇ ਕਿਸਾਨ ਭਾਈਚਾਰੇ ਲਈ ਬਿਲਕੁਲ ਠੀਕ ਸਮੇਂ ‘ਤੇ ਕੀਟਨਾਸ਼ਕਾਂ ਦਾ ਉਤਪਾਦਨ ਅਤੇ ਸਪਲਾਈ ਸੁਨਿਸ਼ਚਿਤ ਕੀਤੀ ਹੈ।

 

ਐੱਚਆਈਐੱਲ ਹੁਣ ਭਾਰਤ ਅਤੇ ਇਰਾਨ ਦਰਮਿਆਨ ਸਰਕਾਰੀ ਪੱਧਰ ‘ਤੇ ਹੋਈ ਵਿਵਸਥਾ ਦੇ ਤਹਿਤ ਇਰਾਨ ਨੂੰ ਟਿੱਡੀਦਲ ਕੰਟਰੋਲ ਪ੍ਰੋਗਰਾਮ ਲਈ 25 ਐੱਮਟੀ ਮੈਲਾਥੀਅਨ ਟੈਕਨੀਕਲ ਦਾ ਉਤਪਾਦਨ ਅਤੇ ਸਪਲਾਈ ਦੀ ਪ੍ਰਕਿਰਿਆ ਵਿੱਚ ਹੈ।  ਕੇਂਦਰੀ ਵਿਦੇਸ਼ ਮੰਤਰਾਲੇ ਨੇ ਇਸ ਕੀਟਨਾਸ਼ਕ ਦਾ ਉਤਪਾਦਨ ਕਰਕੇ ਇਸ ਦੀ ਸਪਲਾਈ ਇਰਾਨ ਨੂੰ ਕਰਨ ਲਈ ਐੱਚਆਈਐੱਲ ਨਾਲ  ਸੰਪਰਕ ਕੀਤਾ ਹੈ।

 

ਇਹੀ ਨਹੀਂ,  ਇਸ ਸੈਂਟਰਲ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਦੀ ਕ੍ਰੈਡਿਟ ਰੇਟਿੰਗ ‘ਬੀਬੀ’ (BB) ਨੂੰ ਵਧਾਕੇ ‘ਬੀਬੀਬੀ’ (BBB) ਕਰ ਦਿੱਤੀ ਗਈ ਹੈ, ਜੋ ਇੱਕ ‘ਸਥਿਰ ਨਿਵੇਸ਼ ਗ੍ਰੇਡ’ ਨੂੰ ਦਰਸਾਉਂਦੀ ਹੈ।

 

ਇਸ ਕੰਪਨੀ ਨੇ ਲੈਟਿਨ ਅਮਰੀਕੀ ਦੇਸ਼ ਪੇਰੂ ਨੂੰ 10 ਮੀਟ੍ਰਿਕ ਟਨ ਫਫੂੰਦ ਨਾਸ਼ਕ ‘ਮੈਂਕੋਜ਼ੇਬ’ ਦਾ ਨਿਰਯਾਤ ਕੀਤਾ ਹੈ। ਇੰਨਾ ਹੀ ਨਹੀਂ,  12 ਮੀਟ੍ਰਿਕ ਟਨ ਹੋਰ ਮੈਂਕੋਜ਼ੇਬ ਦਾ ਨਿਰਯਾਤ ਅਗਲੇ ਇੱਕ ਹਫ਼ਤੇ ਵਿੱਚ ਕੀਤਾ ਜਾਵੇਗਾ।

 

ਇਸ ਦੇ ਇਲਾਵਾ, ਐੱਚਆਈਐੱਲ ਨੇ ਟਿੱਡੀ ਦਲ ਕੰਟਰੋਲ ਪ੍ਰੋਗਰਾਮ ਲਈ ਰਾਜਸਥਾਨ ਅਤੇ ਗੁਜਰਾਤ ਨੂੰ ਮੈਲਾਥੀਅਨ ਟੈਕਨੀਕਲ ਦੀ ਸਪਲਾਈ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ   ਦੇ ਨਾਲ ਇੱਕ ਸਮਝੌਤੇ ‘ਤੇ ਹਸਤਾਖ਼ਰ ਕੀਤੇ ਹਨ। ਐੱਚਆਈਐੱਲ ਨੇ ਪਿਛਲੇ ਹਫ਼ਤੇ ਤੱਕ 67 ਮੀਟ੍ਰਿਕ ਟਨ ਮੈਲਾਥੀਅਨ ਟੈਕਨੀਕਲ ਦਾ ਉਤਪਾਦਨ ਕਰਕੇ ਸਪਲਾਈ ਕੀਤਾ ਸੀ।

 

ਇੰਨਾ ਹੀ ਨਹੀਂ , ਐੱਚਆਈਐੱਲ ਨੇ ਡੇਂਗੂ ਅਤੇ ਚਿਕਨਗੁਨੀਆ ਕੰਟਰੋਲ ਪ੍ਰੋਗਰਾਮ ਲਈ ਨਗਰ ਨਿਗਮਾਂ ਨੂੰ ਮੈਲਾਥੀਅਨ ਟੈਕਨੀਕਲ ਦੀ ਸਪਲਾਈ ਕੀਤੀ।

 

ਪਰਿਵਾਰ ਭਲਾਈ ਮੰਤਰਾਲਾ ਦੁਆਰਾ ਐੱਨਵੀਬੀਡੀਸੀਪੀ ਪ੍ਰੋਗਰਾਮਾਂ ਦੇ ਤਹਿਤ ਦਿੱਤੇ ਗਏ ਸਪਲਾਈ ਸਬੰਧੀ ਆਰਡਰ  ਦੇ ਅਨੁਸਾਰ ਰਾਜਸਥਾਨ, ਪੰਜਾਬ,  ਓਡੀਸ਼ਾ ਅਤੇ ਆਂਧਰ ਪ੍ਰਦੇਸ਼ ਜਿਹੇ ਵੱਖ-ਵੱਖ ਰਾਜਾਂ ਨੂੰ 314 ਮੀਟ੍ਰਿਕ ਟਨ ਡੀਡੀਟੀ 50% ਡਬਲਿਊਡੀਪੀ ਦੀ ਸਪਲਾਈ ਕੀਤੀ ਗਈ। ਕੰਪਨੀ 252 ਮੀਟ੍ਰਿਕ ਟਨ ਦੀ ਬਕਾਇਆ ਮਾਤਰਾ ਹੋਰ ਰਾਜ ਨੂੰ ਸਪਲਾਈ ਕਰਨ ਦੀ ਪ੍ਰਕਿਰਿਆ ਵਿੱਚ ਹੈ।

 

ਐੱਚਆਈਐੱਲ ਨੇ ਲੌਕਡਾਊਨ ਦੀ ਮਿਆਦ  ਦੇ ਦੌਰਾਨ 15 ਮਈ 2020 ਤੱਕ 120 ਮੀਟ੍ਰਿਕ ਟਨ ਮੈਲਾਥੀਅਨ ਟੈਕਨੀਕਲ, 120.40 ਮੀਟ੍ਰਿਕ ਟਨ ਡੀਡੀਟੀ ਟੈਕਨੀਕਲ,  288 ਮੀਟ੍ਰਿਕ ਟਨ ਡੀਡੀਟੀ 50%  ਡਬਲਿਊਡੀਪੀ,  21 ਮੀਟ੍ਰਿਕ ਟਨ ਐੱਚਆਈਐੱਲਗੋਲਡ  (ਪਾਣੀ ਵਿੱਚ ਘੁਲਨਸ਼ੀਲ ਖਾਦ) ,  12 ਮੀਟ੍ਰਿਕ ਟਨ ‘ਮੈਂਕੋਜ਼ੇਬ’ ਫਫੂੰਦ ਨਾਸ਼ਕ (ਨਿਰਯਾਤ  ਦੇ ਲਈ) ਅਤੇ 35 ਮੀਟ੍ਰਿਕ ਟਨ ਖੇਤੀਬਾੜੀ ਰਸਾਇਣ ਫਾਰਮੂਲੇਸ਼ਨਾਂ ਦਾ ਉਤਪਾਦਨ ਕੀਤਾ, ਤਾਕਿ ਕਿਸਾਨ ਭਾਈਚਾਰੇ ਅਤੇ ਸਿਹਤ ਵਿਭਾਗ ਨੂੰ ਲੌਕਡਾਊਨ ਦੀ ਵਜ੍ਹਾ ਨਾਲ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Related posts

ਘੱਗਰ ਨਦੀ ਵਿੱਚ ਪਾਣੀ ਵਧਣ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ

Gagan Oberoi

Eid al-Fitr 2025: A Joyous Celebration to Mark the End of Ramadan

Gagan Oberoi

Peel Regional Police – Suspect Arrested in Stolen Porsche Investigation

Gagan Oberoi

Leave a Comment