Entertainment

ਹੰਸ ਰਾਜ ਬਣੇ ਦਾਦਾ, ਯੁਵਰਾਜ-ਮਾਨਸੀ ਘਰ ਆਈ ਖੁਸ਼ਖ਼ਬਰੀ

ਚੰਡੀਗੜ੍ਹ: ਪੰਜਾਬੀ ਸਿੰਗਰ ਤੇ ਐਕਟਰ ਯੁਵਰਾਜ ਹੰਸ (Yuvraj Hans) ਤੇ ਟੀਵੀ ਐਕਟਰਸ ਮਾਨਸੀ ਸ਼ਰਮਾ (Mansi Sharma) ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਯੁਵਰਾਜ ਹੰਸ ਨੇ ਸੋਸ਼ਲ ਮੀਡੀਆ (Social Media) ‘ਤੇ ਆਪਣੇ ਫੈਨਸ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਜੀ ਹਾਂ, ਮਾਨਸੀ ਤੇ ਯੁਵਰਾਜ ਮਾਂ-ਪਿਓ ਬਣ ਗਏ ਹਨ। ਯੁਵਰਾਜ ਤੇ ਮਾਨਸੀ ਦੀ ਮੁਲਾਕਾਤ ‘ਬਾਕਸ ਆਫਿਸ ਕ੍ਰਿਕਟ ਲੀਗ’ ਦੌਰਾਨ ਹੋਈ ਸੀ। ਇਸ ਦੌਰਾਨ ਦੋਵੇਂ ਦੋਸਤ ਬਣ ਗਏ ਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਇਸ ਤੋਂ ਬਾਅਦ ਦੋਵਾਂ ਨੇ ਫਰਵਰੀ 2017 ‘ਚ ਮੰਗਣੀ ਕਰ ਲਈ। ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ 21 ਫਰਵਰੀ 2019 ਨੂੰ ਵਿਆਹ ਕੀਤਾ ਸੀ। ਦੱਸ ਦਈਏ ਕਿ ਯੁਵਰਾਜ ਮਸ਼ਹੂਰ ਗਾਇਕ ਹੰਸ ਰਾਜ ਹੰਸ ਦਾ ਬੇਟਾ ਤੇ ਨਵਰਾਜ ਹੰਸ ਦਾ ਛੋਟਾ ਭਰਾ ਹੈ।

Related posts

Sushant Singh Case: RTI ਨੇ ਮੰਗੀ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਣਕਾਰੀ,CBI ਨੇ ਇਹ ਕਾਰਨ ਦੱਸਦੇ ਹੋਏ ਕੀਤਾ ਇਨਕਾਰ

Gagan Oberoi

Ontario and Ottawa Extend Child-Care Deal for One Year, Keeping Fees at $19 a Day

Gagan Oberoi

ਬੱਸ ਵਿੱਚੋਂ ਉਤਰਨ ਸਮੇਂ ਸੜਕ ’ਤੇ ਡਿੱਗੀ ਲੜਕੀ

Gagan Oberoi

Leave a Comment