ਵੈਨਕੂਵਰ : ਹੋਂਡਾ ਨੇ ਫਰੰਟ ਪੈਸੰਜਰ ਏਅਰਬੈਗ ਸੈਂਸਰਾਂ ਵਿੱਚ ਸੰਭਾਵਿਤ ਸਮੱਸਿਆਵਾਂ ਦੇ ਕਾਰਨ ਲਗਭਗ 67,000 ਗੱਡੀਆਂ ਨੂੰ ਕੈਨੇਡਾ ਵਿੱਚ ਮੰਗਵਾਇਆ ਹੈ।
ਇਨ੍ਹਾਂ ਗੱਡੀਆਂ ਵਿੱਚ ੍ਹੋਨਦੳ ਅਚਚੋਰਦ, ਛਵਿਚਿ, ਛ੍ਰ-ੜ, ਢਟਿ, ੍ਹ੍ਰ-ੜ, ੀਨਸਗਿਹਟ, ੌਦੇਸਸਏ, ਫਲਿੋਟ, ਫੳਸਸਪੋਰਟ, ੳਨਦ ੍ਰਦਿਗੲਲਨਿੲ, ਦੇ ਨਾਮ ਜ਼ਿਕਰਯੋਗ ਹਨ।
ਹੌਂਡਾ ਦੇ ਅਨੁਸਾਰ, ਇਨ੍ਹਾਂ ਗੱਡੀਆਂ ਦੇ ਫਰੰਟ ਪੈਸੰਜਰ ਸੀਟ ਵੇਟ ਸੈਂਸਰ ਦੇ ਪ੍ਰਿੰਟਿਡ ਸਰਕਟ ਵਿੱਚ ਇੱਕ ਕੈਪਸੀਟਰ ਸ਼ਾਮਲ ਹੈ, ਜੋ ਕਿ ਕਰੈਕ ਹੋ ਸਕਦਾ ਹੈ ਅਤੇ ਇਸ ਨਾਲ ਗੱਡੀ ਵਿੱਚ ਸ਼ਾਰਟ ਸਰਕਟ ਹੋਣ ਦਾ ਖ਼ਤਰਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਕੁਝ ਸਪਲਾਇਰਾਂ ਦੇ ਪਲਾਂਟ ਵਿੱਚ ਸੀਟ ਵੇਟ ਸੈਂਸਰ ਦੇ ਪ੍ਰਿੰਟਿਡ ਸਰਕਟ ਬੋਰਡ ਵਿੱਚ ਅਸਥਾਈ ਤੌਰ ‘ਤੇ ਅਧਾਰ ਸਮੱਗਰੀ ਨੂੰ ਬਦਲ ਦਿੱਤਾ ਸੀ ਜਿਸ ਕਾਰਨ ਇਹ ਸਮੱਸਿਆ ਸਾਹਮਣੇ ਆਈ ਹੈ। ਹੌਂਡਾ ਨੇ ਕਿਹਾ ਕਿ ਕੈਨੇਡਾ ਵਿੱਚ 66,846 ਗੱਡੀਆਂ ਨੂੰ ਵਾਪਸ ਬੁਲਾਉਣ ਨਾਲ ਸੰਭਾਵੀ ਤੌਰ ‘ਤੇ ਉਨ੍ਹਾਂ ਦੇ ਗ੍ਰਾਹਕ ਪ੍ਰਭਾਵਿਤ ਹੋਏ ਹਨ। ਜਿਨ੍ਹਾਂ ਡਰਾਈਵਰਾਂ ਕੋਲ ਗੱਡੀ ਵਾਪਸ ਮੰਗਵਾਈ ਗਈ ਹੈ, ਉਨ੍ਹਾਂ ਨੂੰ ਸ਼੍ਰਸ਼ ਚੇਤਾਵਨੀ ਲਾਈਟ ਦੀ ਨਿਗਰਾਨੀ ਕਰਨ ਅਤੇ ਚੇਤਾਵਨੀ ਲਾਈਟ ਚਾਲੂ ਹੋਣ ‘ਤੇ ਹੀ ਆਪਣੀ ਕਾਰ ਨੂੰ ਕਿਸੇ ਅਧਿਕਾਰਤ ਹੌਂਡਾ ਜਾਂ ਐਕੁਰਾ ਡੀਲਰ ਕੋਲ ਲੈ ਜਾਣ ਲਈ ਵੀ ਕਿਹਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਹੈ ਕਿ ਕਾਰ ਮਾਲਕ ਜਿਨ੍ਹਾਂ ਨੇ ਇਹਨਾਂ ਮੁਰੰਮਤ ਲਈ ਭੁਗਤਾਨ ਕੀਤਾ ਹੈ ਉਨ੍ਹਾਂ ਨੂੰ ਕੰਪਨੀ ਵਲੋਂ ਅਦਾਇਗੀ ਕੀਤੀ ਜਾਵੇਗੀ।
ਵਾਪਸ ਬੁਲਾਉਣ ਬਾਰੇ ਡੀਲਰਾਂ ਨੂੰ ਇੱਕ ਨੋਟੀਫਿਕੇਸ਼ਨ 2 ਫਰਵਰੀ ਨੂੰ ਭੇਜਿਆ ਗਿਆ ਸੀ, ਅਤੇ ਮਾਲਕ ਦੀ ਸੂਚਨਾ ਮਾਰਚ ਵਿੱਚ ਸ਼ੁਰੂ ਹੋਣ ਵਾਲੀ ਹੈ।