ਕੈਲਗਰੀ : ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੇਸ਼ ਭਰ ਵਿਚ ਦਹਿਸ਼ਤਗਰਦੀ ਮਚਾ ਰਹੀ ਹੈ। ਬਹੁਤ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਰਹੀ ਹੈ। ਕੋਰੋਨਾ ਦੇ ਗੰਭੀਰ ਮਾਮਲਿਆਂ ‘ਚ ਹੋਮ ਆਈਸੋਲੇਸ਼ਨ ‘ਚ ਰਹਿਣ ਵਾਲਿਆਂ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦੈ। ਹੋਮ ਆਈਸੋਲੇਸ਼ਨ ‘ਚ ਰਹਿੰਦੇ ਮਰੀਜ਼ ਲਈ ਘਰ ‘ਚ ਵੱਖਰਾ ਤੇ ਹਵਾਦਾਰ ਕਮਰਾ ਹੋਣਾ ਜ਼ਰੂਰੀ ਹੈ। ਮਰੀਜ਼ ਨੂੰ ਹਰ ਵੇਲੇ ਤਿੰਨ ਲੇਅਰ ਵਾਲਾ ਮਾਸਕ ਪਹਿਨ ਕੇ ਰੱਖਣਾ ਚਾਹੀਦੈ। ਦਿਨ ਵਿਚ ਦੋ ਵਾਰ ਬੁਖਾਰ ਤੇ ਆਕਸੀਜਨ ਦਾ ਪੱਧਰ ਜਾਂਚਣਾ ਚਾਹੀਦੈ। ਮਰੀਜ਼ ਲਈ ਵੱਖਰੀ ਟਾਇਲਟ ਹੋਣੀ ਚਾਹੀਦੀ ਹੈ। ਧਿਆਨ ਰੱਖਣਾ ਚਾਹੀਦੈ ਹੈ ਕਿ ਸਰੀਰ ਦਾ ਤਾਪਮਾਨ 100 ਫਾਰੇਨਹਾਈਟ ਤੋਂ ਜ਼ਿਆਦਾ ਨਾ ਹੋਵੇ। ਮੌਸਮੀ, ਨਾਰੰਗੀ ਤੇ ਸੰਤਰਾ ਵਰਗੇ ਤਾਜ਼ੇ ਫਲ਼ ਤੇ ਫਲੀਆਂ, ਦਾਲ ਵਰਗੀ ਪ੍ਰੋਟੀਨ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ। ਲੋਅ ਵੈਟ ਵਾਲਾ ਦੁੱਧ ਤੇ ਦਹੀਂ ਖਾਣਾ ਚਾਹੀਦੈ। ਨਾਨਵੈੱਜ ਖਾਣ ਵਾਲਿਆਂ ਨੂੰ ਸਕਿੱਨਲੈੱਸ ਚਿਕਨ, ਮੱਛੀ ਤੇ ਆਂਡੇ ਦਾ ਚਿੱਟਾ ਹਿੱਸਾ ਨਹੀਂ ਖਾਣਾ ਚਾਹੀਦੈ।ਤਲਿਆ ਖਾਣਾ ਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦੈ। ਚਿਪਸ, ਪੈਕੇਟ ਜੂਸ, ਕੋਲਡ ਡ੍ਰਿੰਕ, ਪਨੀਰ, ਮੱਖਨ, ਮਟਨ, ਫ੍ਰਾਈਡ, ਪ੍ਰੋਸੈੱਸਡ ਫੂਡ ਆਦਿ ਤੋਂ ਦੂਰ ਰਹਿਣਾ ਚਾਹੀਦੈ।ਜ਼ਿਕਰਯੋਗ ਹੈ ਕਿ ਆਈਸੋਲੇਸ਼ਨ ਦੀ ਮਿਆਦ 14 ਦਿਨਾਂ ਦੀ ਹੁੰਦੀ ਹੈ। ਜੇਕਰ ਮਰੀਜ਼ ਨੂੰ ਆਖਰੀ 10 ਦਿਨਾਂ ‘ਚ ਬੁਖਾਰ ਜਾਂ ਹੋਰ ਕੋਈ ਲੱਛਣ ਨਹੀਂ ਹੈ ਤਾਂ ਉਸ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦੈ। ਕੋਰੋਨਾ ਵਾਇਰਸ ਸਰੀਰ ਦੇ ਨਾਲ-ਨਾਲ ਮਰੀਜ਼ਾਂ ਨੂੰ ਮਾਨਸਿਕ ਤੌਰ ‘ਤੇ ਵੀ ਕਮਜ਼ੋਰ ਬਣਾਉਂਦਾ ਹੈ। ਇਸਲਈ ਇਲਾਜ ਦੌਰਾਨ ਮਾਨਸਿਕ ਸਿਹਤ ਦਾ ਖ਼ਿਆਲ ਰੱਖਣਾ ਵੀ ਬੇਹੱਦ ਜ਼ਰੂਰੀ ਹੈ।
ਹੋਮ ਆਈਸੋਲੇਸ਼ਨ ਦੌਰਾਨ ਮਰੀਜ਼ਾਂ ਨੂੰ ਕੁਝ ਹੋਰ ਵੀ ਲੱਛਣਾਂ ਵੱਲ ਗ਼ੌਰ ਫਰਮਾਉਣ ਦੀ ਜ਼ਰੂਰਤ ਹੈ। ਬੁਖਾਰ ਤੋਂ ਇਲਾਵਾ ਸਾਹ ਲੈਣ ‘ਚ ਦਿੱਕਤ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦੈ। ਘਰ ਵਿਚ ਮੌਜੂਦ ਕੋਰੋਨਾ ਦੇ ਮਰੀਜ਼ ਦੀ 24 ਤੋਂ 50 ਸਾਲ ਦਾ ਕੋਈ ਵੀ ਵਿਅਕਤੀ ਦੇਖਭਾਲ ਕਰ ਸਕਦਾ ਹੈ। ਹਾਂ, ਦੇਖਭਾਲ ਕਰਨ ਵਾਲੇ ਲਈ ਵੀ ਟ੍ਰਿਪਲ ਲੇਅਰ ਮਾਸਕ, ਡਿਸਪੋਜ਼ੇਬਲ ਗਲੱਵਜ਼ ਤੇ ਇਕ ਪਲਾਸਟਿਕ ਐਪਰਨ ਦੀ ਵਰਤੋਂ ਜ਼ਰੂਰੀ ਹੈ।ਮਰੀਜ਼ ਦੇ ਥੁੱਕ, ਲਾਰ ਤੇ ਛਿੱਕ ਦੇ ਸਿੱਧੇ ਸੰਪਰਕ ਵਿਚ ਆਉਣ ਤੋਂ ਬਚੋ। ਟੁਆਇਲਟ ਜਾਣ ਤੋਂ ਪਹਿਲਾਂ ਤੇ ਬਾਅਦ ਵਿਚ, ਖਾਣਾ ਬਣਾਉਣ ਤੋਂ ਪਹਿਲਾਂ ਤੇ ਬਾਅਦ ਵਿਚ ਹੱਥ ਚੰਗੀ ਤਰ੍ਹਾਂ ਧੋਵੋ। ਮਰੀਜ਼ ਦੇ ਕਮਰੇ, ਬਾਥਰੂਮ ਤੇ ਪਖਾਨੇ ਨੂੰ ਰੋਜ਼ਾਨਾ ਸੈਨੀਟਾਈਜ਼ ਕਰੋ। ਆਪਣੇ ਮੋਬਾਈਲ ਫੋਨ ‘ਚ ਆਰੋਗਿਆ ਸੇਤੂ ਐਪ ਡਾਊਨਲੋਡ ਕਰੋ ਤੇ ਐਪ ‘ਤੇ 24 ਘੰਟੇ ਨੋਟੀਫਿਕੇਸ਼ਨ ਤੇ ਲੋਕੇਸ਼ਨ ਆਨ ਰੱਖੋ।