Punjab

‘ਹੈਲੋ’ ਆਖਦੀ ਬੀਬੀ ਪੁੱਛੇ ਮੁੱਖ ਮੰਤਰੀ ਸਿੱਧੂ ਜਾਂ ਚੰਨੀ, ਕਾਂਗਰਸ ਨੇ ਵੀ ਟੈਲੀਫੋਨ ’ਤੇ ਪੰਜਾਬੀਆਂ ਦੀ ਨਬਜ਼ ਟਟੋਲਣੀ ਕੀਤੀ ਸ਼ੁਰੂ

ਆਲ ਇੰਡੀਆ ਕਾਂਗਰਸ ਵੱਲੋਂ ਵੀ ਆਮ ਆਦਮੀ ਪਾਰਟੀ ਵਾਂਗ ਪੰਜਾਬ ’ਚ ਕਾਂਗਰਸ ਦਾ ਚਿਹਰਾ ਕਿਸ ਨੂੰ ਐਲਾਨਿਆ ਜਾਵੇ, ਲਈ ਪੰਜਾਬ ਦੇ ਵੋਟਰਾਂ ਦੀ ਨਬਜ ਟਟੋਲਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਵੱਲੋਂ ਪੰਜਾਬ ’ਚ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਟੈਲੀਫੋਨ ਵੋਟਿੰਗ ਕਰਵਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਹੁਣ ਪੰਜਾਬ ਦੇ ਵੋਟਰਾਂ ਦੇ ਮੋਬਾਈਲ ਦੀਆਂ ਘੰਟੀਆਂ ਖਡ਼ਕਣ ਲੱਗ ਪਈਆਂ ਹਨ।

ਮੋਬਾਈਲ ਫੋਨ ਚੁੱਕਣ ’ਤੇ ਅੱਗੋਂ ਬੋਲਦੀ ਬੀਬਾ ਦੱਸਦੀ ਹੈ ਕਿ ਉਹ ਨੈਸ਼ਨਲ ਕਾਂਗਰਸ ਤੋਂ ਬੋਲ ਰਹੀ ਹੈ। ਪੰਜਾਬ ’ਚ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਐਲਾਨਿਆ ਜਾਵੇ, ਇਸ ਦੇ ਲਈ ਫੋਨ ਵਾਲਾ ਵੋਟਰ ਜੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਾਹੁੰਦਾ ਹੈ ਤਾਂ ਆਪਣੇ ਫੋਨ ਤੋਂ ਡਾਇਲ ਨੰਬਰ ਵਿਚ ਜਾ ਕੇ 1 ਨੰਬਰ ਅਤੇ ਜੇ ਨਵਜੋਤ ਸਿੱਧੂ ਨੂੰ ਚਾਹੁੰਦੇ ਹਨ ਤਾਂ 2 ਨੰਬਰ ਦਬਾਇਆ ਜਾਵੇ। ਇਸ ਦੇ ਨਾਲ ਹੀ ਤੀਸਰੀ ਆਪਸ਼ਨ ਵਿਚ ਇਹ ਵੀ ਪੁੱਛਿਆ ਜਾਂਦਾ ਹੈ ਕਿ ਜੇ ਉਮੀਦਵਾਰ ਨਾ ਐਲਾਨਿਆ ਜਾਵੇ, ਚਾਹੁੰਦੇ ਹਨ ਤਾਂ 3 ਨੰਬਰ ਦਬਾਇਆ ਜਾਵੇ। ਵੋਟਰਾਂ ਵੱਲੋਂ ਵੀ ਨੈਸ਼ਨਲ ਕਾਂਗਰਸ ਦੀ ਇਸ ਕਾਲ ਨੂੰ ਸੁਣਨ ਦੇ ਨਾਲ ਹੀ ਆਪਣੀ ਰਾਇ ਦਿੱਤੀ ਜਾ ਰਹੀ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਟੋਲ ਫ੍ਰੀ ਨੰਬਰ ਅਤੇ ਵਟਸਐਪ ਨੰਬਰ ਰਾਹੀਂ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਕਰਵਾਈ ਗਈ। ਜਿਸ ’ਤੇ ਬਾਅਦ ਵਿਚ ਕਿੰਤੂ ਪ੍ਰੰਤੂ ਵੀ ਹੋਏ। ਇਸ ’ਤੇ ਹੁਣ ਕਾਂਗਰਸ ਨੇ ਵੋਟਿੰਗ ਕਰਵਾਉਣ ਦੇ ਢੰਗ ਨੂੰ ਬਦਲਦਿਆਂ ਫੋਨ ਕਾਲ ਰਾਹੀਂ ਵੋਟਰਾਂ ਦੇ ਦਿਲ ਦੀ ਗਲ ਜਾਨਣ ਦੀ ਮੁਹਿੰਮ ਸ਼ੁਰੂ ਕੀਤੀ ਹੈ।

ਫੋਨ ਕਰ ਕੇ ਪੁੱਛੀ ਜਾ ਰਹੀ ਰਾਏ, ਰਾਹੁਲ ਗਾਂਧੀ ਨੇ ਜਲੰਧਰ ਦੌਰੇ ਦੌਰਾਨ ਦਿੱਤਾ ਸੀ ਸੰਕੇਤ

ਲੋਕਾਂ ਨੂੰ 1409804440, 1725248211, 1725338250 ਨੰਬਰਾਂ ਤੋਂ ਫੋਨੇ ਕੀਤੇ ਜਾ ਰਹੇ ਹਨ। ਕਾਂਗਰਸ ਵੱਲੋਂ ਕਰਵਾਏ ਜਾ ਰਹੇ ਸਰਵੇ ਤੋਂ ਸਾਫ਼ ਹੋ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਮੁੱਖ ਮੰਤਰੀ ਚਿਹਰੇ ਦੀ ਲੜਾਈ ‘ਚ ਨਹੀਂ ਹਨ। ਕਾਂਗਰਸ ਸਿੱਧੂ ਜਾਂ ਚੰਨੀ ‘ਤੇ ਹੀ ਸੱਟਾ ਲਗਾਵੇਗੀ। 27 ਜਨਵਰੀ ਨੂੰ ਰਾਹੁਲ ਗਾਂਧੀ ਨੇ ਆਪਣੀ ਜਲੰਧਰ ਫੇਰੀ ਦੌਰਾਨ ਇਸ ਸਰਵੇਖਣ ਸਬੰਧੀ ਸੰਕੇਤ ਦਿੱਤੇ ਸਨ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਜਲਦ ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਜਾ ਰਹੀ ਹੈ। ਮੁੱਖ ਮੰਤਰੀ ਦਾ ਫੈਸਲਾ ਹਾਈਕਮਾਂਡ ਨਹੀਂ ਸਗੋਂ ਪੰਜਾਬ ਦੇ ਲੋਕ ਕਰਨਗੇ ਅਤੇ ਇਸ ਲਈ ਜਲਦ ਹੀ ਲੋਕਾਂ ਦੀ ਰਾਏ ਲਈ ਜਾਵੇਗੀ। ਹੁਣ ਇਸੇ ਦਿਸ਼ਾ ‘ਚ ਲੋਕਾਂ ਦੀ ਸਲਾਹ ਲਈ ਜਾ ਰਹੀ ਹੈ।

ਫੋਨ ਕਾਲ ‘ਚ ਪੁੱਛਿਆ ਜਾ ਰਿਹੈ ਇਹ

-ਜੇ ਤੁਹਾਡੀ ਰਾਏ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਹੋਣਾ ਚਾਹੀਦਾ ਹੈ ਤਾਂ ਬੀਪ ਤੋਂ ਬਾਅਦ ਇਕ ਦਬਾਓ।

– ਜੈ ਤੂਹਾਨੂ ਲਗਦੈ ਕਿ ਨਵਜੋਤ ਸਿੱਧੂ ਦਾ ਚਿਹਰਾ ਮੁੱਖ ਮੰਤਰੀ ਪੰਜਾਬ ਹੋਣਾ ਚਾਹੀਦੈ ਤਾਂ ਬੀਪ ਕਰੋ ਅਤੇ ਫਿਰ ਦੋ ਦਬਾਓ।

– ਜੀ ਤੁਸੀਂ ਮਹਿਸੂਸ ਕਰਦੇ ਹੋ ਕਿ ਕਾਂਗਰਸ ਨੂੰ ਮੁੱਖ ਮੰਤਰੀ ਚਹਿਰੇ ਦੇ ਬਿਨਾਂ ਚੋਣ ਲੜਨੀ ਚਾਹੀਦੀ ਹੈ ਤਾਂ ਬੀਪ ਤੋਂ ਬਾਅਦ ਤਿੰਨ ਦਬਾਓ।

‘ਆਪ’ ਦੀ ਰਾਹ ‘ਤੇ ਕਾਂਗਰਸ

ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕਾਂਗਰਸ ਵੀ ਆਮ ਆਦਮੀ ਪਾਰਟੀ ਦੇ ਰਾਹ ‘ਤੇ ਹੈ। ‘ਆਪ’ ਨੇ ਖੁਦ ਨੰਬਰ ਜਾਰੀ ਕੀਤਾ ਸੀ, ਜਦਕਿ ਕਾਂਗਰਸ ਖੁਦ ਲੋਕਾਂ ਨੂੰ ਫੋਨ ਕਰ ਕੇ ਪੁੱਛ ਰਹੀ ਹੈ। ‘ਆਪ’ ਨੇ ਇਸ ਲਈ 70748-70748 ਨੰਬਰ ਜਾਰੀ ਕੀਤਾ ਸੀ। ਉਸ ਨੰਬਰ ‘ਤੇ ਕਾਲ ਕਰਨ ਤੋਂ ਬਾਅਦ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ? ਬੀਪ ਦੀ ਆਵਾਜ਼ ਤੋਂ ਬਾਅਦ ਤੁਸੀਂ ਜਿਸ ਨੂੰ ਵੀ ਚਿਹਰਾ ਦੇਖਣਾ ਚਾਹੁੰਦੇ ਹੋ, ਉਸ ਦਾ ਨਾਂ ਦੱਸੋ, ਜਦੋਂਕਿ ਕਾਂਗਰਸ ਦੇ ਇਸ ਸਰਵੇ ‘ਚ ਸਿੱਧੂ, ਚੰਨੀ ਜਾਂ ਬਿਨਾਂ ਚਿਹਰੇ ਦਾ ਹੀ ਵਿਕਲਪ ਹੈ।

Related posts

Decisive mandate for BJP in Delhi a sentimental positive for Indian stock market

Gagan Oberoi

Modi’s Inner Circle Reboots India’s Economy and Eyes a Strong 2026

Gagan Oberoi

ਪੰਜਾਬੀ ਮਾਂ ਬੋਲੀ ‘ਚ ਕਮਜ਼ੋਰ ਲੋਕ ਅਸਲ ਚਿੰਤਕ ਨਹੀਂ ਬਣ ਸਕਦੇ : ਸੁਰਜੀਤ ਪਾਤਰ

gpsingh

Leave a Comment