Punjab

ਹਾਲਾਤਾਂ ਨਾ ਜੂਝਦੇ ਪਰਵਾਸੀ ਪੰਜਾਬੀਆਂ ਦੀ ਸੱਚੀ ਕਹਾਣੀ ਹੈ ‘ਚੱਲ ਮੇਰਾ ਪੁੱਤ 2’

ਪਿਛਲੇ ਸਾਲ ਰਿਲੀਜ਼ ਹੋਈ ਗਾਇਕ ਤੋਂ ਨਾਇਕ ਬਣੇ ਅਮਰਿੰਦਰ ਗਿੱਲ ਦੀ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ’ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਹੁਣ ਇਸ ਫ਼ਿਲਮ ਦਾ ਦੂਜਾ ਭਾਗ ਬਣ ਕੇ ਰਿਲੀਜ਼ ਹੋ ਰਿਹਾ ਹੈ । ਵਿਦੇਸੀਂ ਮੁਲਕਾਂ ਵਿੱਚ ਰੋਜੀ ਰੋਟੀ ਕਮਾਉਣ ਗਏ ਅੱਜ ਦੇ ਨੌਜਵਾਨਾਂ ਦੀ ਮੇਹਨਤ ਮਸੱਕਤ ਭਰੀ ਜਿੰਦਗੀ ਨੂੰ ਬਾਖੂਬੀ ਪੇਸ਼ ਕਰਦੀ ਇਹ ਫ਼ਿਲਮ ਕਾਮੇਡੀ ਅਤੇ ਇਮੋਸ਼ਨਲ ਭਰੀ ਕਹਾਣੀ ਹੈ ਜਿਸ ਵਿੱਚ ਉਹ ਆਪਣੇ ਪੰਜਾਬ ਵੱਸਦੇ ਘਰ ਦੀਆਂ ਮਜਬੂਰੀਆਂ ‘ਚ ਫਸੇ ਛਾਤੀ ਤੇ ਪੱਥਰ ਧਰ ਕੇ ਜਿੰਦਗੀਆਂ ਬਤੀਤ ਕਰਦੇ ਹਨ। ਪਹਿਲਾਂ ਫ਼ਿਲਮ ਵਾਂਗ ਇਸ ਵਿੱਚ ਵੀ ਪਾਕਿਸਤਾਨੀ ਕਲਾਕਾਰਾਂ ਦੀ ਹਲਕੀ ਫੁਲਕੀ ਕਾਮੇਡੀ ਨਜ਼ਰ ਆਵੇਗੀ। ਦੋਹਰੇ ਅਰਥੀ ਡਰਾਮਿਆਂ ਨਾਲ ਮਸ਼ਹੂਰ ਹੋਏ ਇਹ ਪਾਕਿਸਤਾਨੀ ਕਲਾਕਾਰਾਂ ਨੇ ਇਨਾਂ ਫ਼ਿਲਮਾਂ ‘ਚ ਸਾਫ਼ ਸੁਥਰੀ ਕਾਮੇਡੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਫ਼ਿਲਮ ਵਿਚ ਅਮਰਿੰਦਰ ਗਿੱਲ ਦੇ ਨਾਲ ਅਦਾਕਾਰਾ ਸਿੰਮੀ ਚਾਹਲ ਤੋਂ ਇਲਾਵਾ ਗਾਇਕ ਗੈਰੀ ਸੰਧੂ, ਗੁਰਸ਼ਬਦ, ਹਰਦੀਪ ਗਿੱਲ, ਨਿਰਮਲ ਰਿਸ਼ੀ, ਰੂਬੀ ਅਨਮ, ਇਫਤੀਕਰ ਠਾਕੁਰ, ਨਸੀਰ ਚਨਯੋਟੀ, ਅਕਰਮ ਉਦਦਾਸ ਅਤੇ ਜ਼ਫਰੀ ਖਾਨ ਵਰਗੇ ਦਿੱਗਜ ਕਲਾਕਾਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। ਗਾਇਕ ਗੈਰੀ ਸੰਧੂ ਲੰਮੇ ਸਮੇਂ ਬਾਅਦ ਇਸ ਫ਼ਿਲਮ ਰਾਹੀਂ ਵੱਡੇ ਪਰਦੇ ‘ਤੇ ਮੁੜ ਨਜ਼ਰ ਆਉਣਗੇ। ਲੇਖਕ ਰਾਕੇਸ਼ ਧਵਨ ਦੀ ਲਿਖੀ ਅਤੇ ਨਿਰਦੇਸ਼ਕ ਜਨਜੋਤ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਦਾ ਨਿਰਮਾਣ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਨਿਰਮਾਤਾ ਕਾਰਜ ਗਿੱਲ ਅਤੇ ‘ਓਮ ਜੀ ਸਟਾਰ ਸਟੂਡੀਓ’ ਵਲੋਂ ਕੀਤਾ ਗਿਆ ਹੈ। ਪਿਛਲੀ ਫ਼ਿਲਮ ਨੂੰ ਤਾਂ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ ਆਸ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੀ ਇਹ ਫ਼ਿਲਮ ਦਰਸ਼ਕਾਂ ਦੀ ਪਸੰਦ ‘ਤੇ ਖਰੀ ਉੱਤਰੇਗੀ। 13 ਮਾਰਚ ਨੂੰ ਇਹ ਫ਼ਿਲਮ ਰਿਲੀਜ ਹੋਵੇਗੀ।
ਹਰਜਿੰਦਰ ਸਿੰਘ

Related posts

ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਬਹਾਲ ਕਰਨ ਲਈ ਭਾਜਪਾ ਸਰਕਾਰ ਜ਼ਰੂਰੀ: ਸ਼ੇਖਾਵਤ

Gagan Oberoi

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਮੁੜ ਸਲਾਖਾਂ ਪਿੱਛੇ, 7 ਫਰਵਰੀ ਨੂੰ 21 ਦਿਨਾਂ ਦੀ ਫਰਲੋ ‘ਤੇ ਆਇਆ ਸੀ ਬਾਹਰ

Gagan Oberoi

Take care of your health first: Mark Mobius tells Gen Z investors

Gagan Oberoi

Leave a Comment