Sports

ਹਾਈ ਕੋਰਟ ਨੇ ਹਾਕੀ ਖਿਡਾਰਨ ਗੁਰਜੀਤ ਕੌਰ ਨੂੰ ਦਿੱਤੀ ਰਾਹਤ, ਮੈਡੀਕਲ ਸਥਿਤੀ ਦੇ ਪ੍ਰਕਾਸ਼ਨ ’ਤੇ ਲਾਈ ਰੋਕ

ਮੈਡੀਕਲ ਸਥਿਤੀ ਦੇ ਪ੍ਰਕਾਸ਼ਨ ’ਤੇ ਰੋਕ ਲਾਉਣ ਤੋਂ ਇਨਕਾਰ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਭਾਰਤੀ ਮਹਿਲਾ ਹਾਕੀ ਖਿਡਾਰਨ ਗੁਰਜੀਤ ਕੌਰ ਨੂੰ ਰਾਹਤ ਦਿੱਤੀ ਹੈ। ਜਸਟਿਸ ਸਿਧਾਰਥ ਮ੍ਰਿਦੁਲ ਤੇ ਜਸਟਿਸ ਅਮਿਤ ਸ਼ਰਮਾ ਦੇ ਬੈਂਚ ਨੇ ਆਰਜ਼ੀ ਹੁਕਮ ਜਾਰੀ ਕਰਦੇ ਹੋਏ ਭਾਰਤੀ ਮਹਿਲਾ ਹਾਕੀ ਟੀਮ ਦੇ ਸਾਬਕਾ ਕੋਚ ਸ਼ੋਰਡ ਮਾਰਿਨ ਨੂੰ ਉਨ੍ਹਾਂ ਦੀ ਕਿਤਾਬ ‘ਵਿਲ ਪਾਵਰ’ ਵਿਚ ਗੁਰਜੀਤ ਦੀ ਮੈਡੀਕਲ ਸਥਿਤੀ ਪ੍ਰਕਾਸ਼ਤ ਕਰਨ ਤੋਂ ਰੋਕ ਦਿੱਤਾ।

ਸਿੰਗਲ ਬੈਂਚ ਨੇ 15 ਸਤੰਬਰ ਨੂੰ ਕਿਤਾਬ ਨੂੰ ਜਾਰੀ ਕਰਨ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਕਿਤਾਬ 21 ਸਤੰਬਰ ਮਤਲਬ ਕਿ ਅੱਜ ਜਾਰੀ ਹੋਣੀ ਸੀ। ਬੈਂਚ ਨੇ ਕਿਹਾ ਕਿ ਕੌਰ ਦੀ ਟੀਮ ਦੇ ਸਾਥੀ ਉਸ ਦੀ ਮੈਡੀਕਲ ਸਥਿਤੀ ਬਾਰੇ ਜਾਣਦੇ ਸੀ ਪਰ ਇਹ ਪ੍ਰਕਾਸ਼ਨ ਲਈ ਨਹੀਂ ਹੈ ਕਿਉਂਕਿ ਉਹ ਜ਼ਾਬਤੇ ਨਾਲ ਵੀ ਬੱਝੇ ਹਨ। ਜ਼ਾਬਤਾ ਉਕਤ ਜਾਣਕਾਰੀ ਤੀਜੇ ਸਥਾਨ ’ਤੇ ਜ਼ਾਹਰ ਕਰਨ ਤੋਂ ਰੋਕਦਾ ਹੈ।

Related posts

ਪੈਰਿਸ ਓਲੰਪਿਕ: ਵਿਨੇਸ਼ ਫੋਗਾਟ ਸੈਮੀਫਾਈਨਲ ’ਚ ਪੁੱਜੀ

Gagan Oberoi

Modi and Putin to Hold Key Talks at SCO Summit in China

Gagan Oberoi

22 : ਜੋਸ਼ ਨਾਲ ਲਬਰੇਜ਼ ਭਾਰਤੀ ਰਚਣਗੇ ਇਤਿਹਾਸ

Gagan Oberoi

Leave a Comment