ਦੋਸਤੋ 2018 ਵਿੱਚ ਅਸੀਂ ਬਨੂੜ ਖੇਤਰ ਦੇ ਪੜਾਈ ਅਤੇ ਸਕੂਲਾਂ ਤੋਂ ਵਾਂਝੇ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਣ ਲਈ ਵੱਡੇ ਵੀਰ ਹਰਜੀਤ ਸਿੰਘ ਸੰਧੂ ਕੈਨੇਡਾ ਦੀ ਸਰਪ੍ਰਸਤੀ ਅਧੀਨ ਮਿਸ਼ਨ ਵਿੱਦਿਆ ਫਾਊਂਡੇਸ਼ਨ ਦਾ ਗਠਨ ਕੀਤਾ ਸੀ..!!
(1) ਅਸੀਂ ਮਨੌਲੀ ਸੂਰਤ ਅਤੇ ਫੌਜੀ ਕਲੋਨੀ ਦੇ ਭੱਠਿਆਂ ਉੱਤੇ ਰਹਿੰਦੇ ਪਰਵਾਸੀ ਮਜਦੂਰਾਂ ਦੇ ਸੱਠ ਦੇ ਕਰੀਬ ਬੱਚਿਆਂ ਨੂੰ ਅਪਣਾਕੇ ਉਨ੍ਹਾਂ ਨੂੰ ਸਕੂਲਾਂ ਤੱਕ ਪਹੁੰਚਾਣ ਲਈ ਬਾਰਾਂ ਹਜਾਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਤਿੰਨ ਆਟੋ ਲਗਵਾਏ ਅਤੇ ਇਨ੍ਹਾਂ ਬੱਚਿਆਂ ਲਈ ਵਰਦੀਆਂ, ਬੈਗ, ਬੂਟ, ਸਟੇਸ਼ਨਰੀ ਆਦਿ ਦਾ ਲਗਾਤਾਰ ਪ੍ਰਬੰਧ ਕੀਤਾ..!!
(2) 17-10-2018 ਨੂੰ ਅਸੀਂ ਮੁਹਾਲੀ ਦੀ ਉਸ ਸਮੇਂ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਰਾਹੀਂ ਕੇਰਲਾ ਦੇ ਹੜ੍ਹ ਪੀੜਤਾਂ ਲਈ ਬਨੂੜ ਸ਼ਹਿਰ ਵਿੱਚੋਂ ਕੈਂਪ ਲਗਾਕੇ ਅਤੇ ਐਨਆਰਆਈਜ ਭਰਾਵਾਂ ਦੇ ਸਹਿਯੋਗ ਨਾਲ ਇਕੱਤਰ ਕੀਤੇ 4 ਲੱਖ, 35 ਹਜਾਰ ਦਾ ਡਰਾਫਟ ਕੇਰਲਾ ਦੇ ਮੁੱਖ ਮੰਤਰੀ ਦੇ ਰਾਹਤ ਕੋਸ਼ ਲਈ ਭੇਜਿਆ।
(3) 2019 ਵਿੱਚ ਪੰਜਾਬ ਵਿੱਚ ਹੜਾਂ ਤੋਂ ਪ੍ਰਭਾਵਿਤ ਸੁਲਤਾਨਪੁਰ ਲੋਧੀ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਡੇਢ ਲੱਖ ਦੀ ਰਾਸ਼ੀ ਖੁਦ ਜਾ ਕੇ ਘਰੋ-ਘਰੀ ਵੰਡੀ।
(4) 6-1-2020 ਨੂੰ ਬਨੂੜ ਦੀ ਬੰਨੋ ਮਾਈ ਧਰਮਸ਼ਾਲਾ ਵਿਖੇ ਬਨੂੜ ਖੇਤਰ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਤੇ ਬਾਰਵੀਂ ਵਿੱਚੋਂ ਅੱਸੀ ਫੀਸਦੀ ਤੋਂ ਵੱਧ ਅੰਕ ਲੈਣ ਵਾਲੇ 80 ਵਿਦਿਆਰਥੀਆਂ ਨੂੰ ਪੰਜ-ਪੰਜ ਸੌ ਦੀ ਨਕਦ ਰਾਸ਼ੀ ਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਬਨੂੜ ਖੇਤਰ ਦੀਆਂ ਅੱਧੀ ਦਰਜਨ ਤੋਂ ਵੱਧ ਵਿਧਵਾਵਾਂ ਨੂੰ 5100-5100 ਦੀ ਰਾਸ਼ੀ ਭੇਂਟ ਕੀਤੀ। ਕਈਂ ਵਿਦਿਆਰਥੀ ਨੂੰ ਬੀਟੈੱਕ ਤੇ ਹੋਰ ਉਚੇਰੀ ਪੜਾਈ ਲਈ ਵਿੱਤੀ ਮੱਦਦ ਤੇ ਕਾਲਜਾਂ ਨਾਲ ਸੰਪਰਕ ਕਰਕੇ ਫੀਸ ਮੁਆਫੀ ਦਾ ਪ੍ਰਬੰਧ ਕੀਤਾ।
(5) ਕੋਵਿਡ ਮਹਾਂਮਾਰੀ ਦੌਰਾਨ ਬਨੂੜ ਸ਼ਹਿਰ ਵਿਖੇ ਲੋੜਵੰਦਾਂ ਨੂੰ ਰਾਸ਼ਨ, ਦਵਾਈਆਂ ਤੇ ਮੈਡੀਕਲ ਸਹੂਲਤ ਦਾ ਨਿਰੰਤਰ ਪ੍ਰਬੰਧ ਕੀਤਾ।
(6) ਇਤਿਹਾਸਕ ਕਿਸਾਨ ਅੰਦੋਲਨ ਦੀ ਲਾਮਬੰਦੀ ਲਈ ਅਜੀਜਪੁਰ ਟੌਲ ਪਲਾਜੇ ਉੱਤੇ ਇਕੱਤਰਤਾ ਕੀਤੀ, ਬਨੂੜ ਖੇਤਰ ਦੇ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਟਰੈਕਟਰਾਂ ਵਿੱਚ ਦੋ ਹਜਾਰ ਰੁਪਏ ਪ੍ਰਤੀ ਟਰੈਕਟਰ ਮੁਹੱਈਆ ਕਰਾਇਆ। ਬਨੂੜ ਵਿਖੇ ਮਹਿਲਾ ਕਿਸਾਨ ਇਕੱਤਰਤਾ ਅਤੇ ਵਿਸ਼ਾਲ ਰੈਲੀ ਕੀਤੀ..ਹਰਿਆਣਾ-ਰਾਜਿਸਥਾਨ ਦੇ ਸਾਹਜਹਾਂਪੁਰ ਬਾਰਡਰ ਉੱਤੇ ਧਰਨਾਕਾਰੀ ਕਿਸਾਨਾਂ ਲਈ ਸੈਂਕੜੇ ਰਜਾਈਆਂ, ਗੱਦੇ, ਕੁਰਸੀਆਂ ਭੇਂਟ ਕਰਕੇ ਆਏ ਤੇ ਦਿੱਲੀ ਦੇ ਸਿੰਘੂ ਬਾਡਰ ਉੱਤੇ ਪਾਣੀ ਭੇਜਿਆ..!!
ਦੋਸਤੋ ਮਿਸ਼ਨ ਵਿੱਦਿਆ ਫਾਊਂਡੇਸ਼ਨ ਦੀਆਂ ਸਮੁੱਚੀਆਂ ਗਤੀਵਿਧੀਆਂ ਸਾਡੇ ਐਨ ਆਰ ਆਈ ਭਰਾਵਾਂ ਵੱਲੋਂ ਵੱਡੀ ਮਾਤਰਾ ਵਿੱਚ ਮੁੱਹਈਆ ਕਰਾਈ ਜਾਂਦੀ ਵਿੱਤੀ ਸਹਾਇਤਾ ਅਤੇ ਬਨੂੜ ਖੇਤਰ ਦੇ ਵਸਨੀਕਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ। ਫਾਊਂਡੇਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ ਕਰਨ ਲਈ ਬੀਤੀ ਰਾਤ ਸਮੁੱਚੇ ਮੈਂਬਰਾਂ ਦੀ ਮੀਟਿੰਗ ਹੋਈ..ਇਸ ਮੌਕੇ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਵੱਡੇ ਵੀਰ ਹਰਜੀਤ ਸੰਧੂ ਨੇ ਵੀ ਸ਼ਮੂਲੀਅਤ ਕੀਤੀ..ਅਗਲੇ ਦਿਨਾਂ ਵਿੱਚ ਸੰਸਥਾ ਵੱਲੋਂ ਵਿੱਦਿਅਕ ਖੇਤਰ ਵਿੱਚ ਕੀਤੇ ਜਾਣ ਵਾਲੇ ਕੰਮਾਂ ਲਈ ਤੁਹਾਡੇ ਸਾਰਿਆਂ ਤੋਂ ਸਹਿਯੋਗ ਦੀ ਉਮੀਦ ਨਾਲ ਹਰਜੀਤ ਵੀਰੇ ਨੂੰ ਸਨਮਾਨਿਤ ਕਰਨ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਹਾਂ…!!!
ਵੱਲੋਂ; ਕਰਮਜੀਤ ਸਿੰਘ ਚਿੱਲਾ, ਭੂਪਿੰਦਰ ਸਿੰਘ ਭਿੰਦਾ, ਅਵਤਾਰ ਸਿੰਘ ਮਨੌਲੀ ਸੂਰਤ, ਰਛਪਾਲ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਗੁਰਪਾਲ ਸਿੰਘ, ਅਸ਼ਵਿੰਦਰ ਸਿੰਘ, ਪ੍ਰੀਤਇੰਦਰ ਸਿੰਘ, ਨਰਿੰਦਰ ਕੁਮਾਰ, ਰਣਜੀਤ ਰਾਣਾ, ਗੁਰਮੀਤ ਸਿੰਘ, ਮਨਿੰਦਰ ਸਿੰਘ ਤੇ ਸਮੂੰਹ ਮੈਂਬਰਾਨ।
ਸੁਝਾਅ ਤੇ ਸਹਿਯੋਗ ਲਈ ਸੰਪਰਕ ; +1(514)8805506, 9815523166, 9814212880, 9988240109