ਨਿਤੇਸ਼ ਤਿਵਾਰੀ ਦੀ ਫਿਮਲ ‘ਰਾਮਾਇਣ’ ਨੂੰ ਲੈ ਕੇ ਖਬਰਾਂ ਦਾ ਬਾਜ਼ਾਰ ਗਰਮ ਹੈ। ਕੇਜੀਐਫ ਸਟਾਰ ਯਸ਼ (Yash) ਜਲਦੀ ਹੀ ਨਿਤੇਸ਼ ਤਿਵਾਰੀ ਦੀ ‘ਰਾਮਾਇਣ’ ‘ਚ ਲੰਕਾਪਤੀ ਰਾਵਣ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਫਿਲਮ ਦੀ ਹਰ ਪਾਸੇ ਕਾਫੀ ਚਰਚਾ ਹੋ ਰਹੀ ਹੈ ਅਤੇ ਦਰਸ਼ਕ ਵੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਚਰਚਾ ਸੀ ਕਿ ਰਾਮਾਇਣ ‘ਚ ਲੰਕੇਸ਼ ਦੀ ਭੂਮਿਕਾ ਤੋਂ ਇਲਾਵਾ ਯਸ਼ (Yash) ‘ਜੈ ਹਨੂੰਮਾਨ’ ‘ਚ ਭਗਵਾਨ ਹਨੂੰਮਾਨ ਦੀ ਭੂਮਿਕਾ ਨਿਭਾ ਸਕਦੇ ਹਨ। ਇਹ ਤੇਜਾ ਸਾਜਾ ਸਟਾਰਰ ਤੇਲਗੂ ਬਲਾਕਬਸਟਰ ‘ਹਨੂਮਾਨ’ ਦਾ ਸੀਕਵਲ ਹੈ, ਜੋ ਜਨਵਰੀ 2024 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ ਸੀ ਤੇ ਇਸ ਨੂੰ ਲੋਕਾਂ ਦਾ ਬਰਪੂਰ ਪਿਆਰ ਮਿਲਿਆ ਸੀ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ, ਭਗਵਾਨ ਹਨੂੰਮਾਨ ਦੀ ਭੂਮਿਕਾ ਨਿਭਾਉਣ ਲਈ ਯਸ਼ (Yash) ਨਿਰਮਾਤਾਵਾਂ ਦੀ ਪਹਿਲੀ ਪਸੰਦ ਹਨ। ਸੂਤਰਾਂ ਦੀ ਮੰਨੀਏ ਤਾਂ ਯਸ਼ (Yash) ਨੂੰ ਫਿਲਮ ਦੇ ਪਹਿਲੇ ਭਾਗ ਲਈ ਕਦੇ ਵੀ ਸੰਪਰਕ ਨਹੀਂ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਫਿਲਮ ਦੇ ਸੀਕਵਲ ਲਈ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ‘ਜੈ ਹਨੂੰਮਾਨ’ ਨੂੰ ਲੈ ਕੇ ਚੱਲ ਰਹੀ ਚਰਚਾ ਨੂੰ ਲੈ ਕੇ ਹੁਣ ਯਸ਼ (Yash) ਦੀ ਟੀਮ ਦੇ ਇਕ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਇਹ ਖਬਰ ਬੇਬੁਨਿਆਦ ਅਤੇ ਝੂਠੀ ਹੈ। ਯਸ਼ (Yash) ਦੇ ਹਨੂੰਮਾਨ ਦੀ ਭੂਮਿਕਾ ਨਿਭਾਉਣ ਦੀਆਂ ਅਫਵਾਹਾਂ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਦੀ ਟੀਮ ਦੇ ਇੱਕ ਸੂਤਰ ਨੇ ਕਿਹਾ, “ਰਿਪੋਰਟਾਂ ਵਿੱਚ ਕੋਈ ਸੱਚਾਈ ਨਹੀਂ ਹੈ, ਉਹ ਅਜਿਹੀ ਕਿਸੇ ਭੂਮਿਕਾ ਬਾਰੇ ਵਿਚਾਰ ਨਹੀਂ ਕਰ ਰਹੇ ਹਨ। ਰੌਕਿੰਗ ਸਟਾਰ ਯਸ਼ (Yash) ਆਪਣੀ ਹਰ ਫਿਲਮ ਲਈ ਕਾਫੀ ਸਮਾਂ ਕੱਢਦੇ ਹਨ ਅਤੇ ਸੋਚ ਸਮਝ ਕੇ ਹੀ ਆਪਣੇ ਫੈਸਲੇ ਲੈਂਦੇ ਹਨ। ਵਰਤਮਾਨ ਵਿੱਚ, ਉਹ ਪੂਰੀ ਤਰ੍ਹਾਂ ‘ਟੌਕਸਿਕ: ਏ ਫੇਅਰੀ ਟੇਲ ਫਾਰ ਗ੍ਰੋਨ-ਅੱਪਸ’ ਵਿੱਚ ਰੁੱਝੇ ਹੋਏ ਹਨ। ਫਿਲਹਾਲ ਯਸ਼ (Yash) ਆਪਣੇ ਮੌਜੂਦਾ ਪ੍ਰੋਜੈਕਟ ‘ਟੌਕਸਿਕ’ ‘ਤੇ ਫੋਕਸ ਕਰ ਰਹੇ ਹਨ ਅਤੇ ਇਸ ਫਿਲਮ ਦੇ ਕਾਰਨ ਉਨ੍ਹਾਂ ਨੇ ਹਨੂੰਮਾਨ ਦੇ ਸੀਕਵਲ ‘ਜੈ ਹਨੂੰਮਾਨ’ ‘ਚ ਹਨੂੰਮਾਨ ਦੀ ਭੂਮਿਕਾ ਨਾ ਨਿਭਾਉਣ ਦਾ ਫੈਸਲਾ ਕੀਤਾ ਹੈ। ਇਹ ਫਿਲਮ 10 ਅਪ੍ਰੈਲ 2025 ਨੂੰ ਰਿਲੀਜ਼ ਹੋਵੇਗੀ।ਤੁਹਾਨੂੰ ਦੱਸ ਦੇਈਏ ਯਸ਼ (Yash) ਨਿਤੇਸ਼ ਤਿਵਾਰੀ ਦੀ ਰਾਮਾਇਣ ਵਿੱਚ ਰਾਵਣ ਦਾ ਕਿਰਦਾਰ ਵੀ ਨਿਭਾਉਣਗੇ। ਫਿਲਮ ‘ਚ ਰਣਬੀਰ ਕਪੂਰ ਜਿੱਥੇ ਰਾਮ ਦਾ ਕਿਰਦਾਰ ਨਿਭਾਉਣਗੇ, ਉਥੇ ਹੀ ਸੀਤਾ ਦੀ ਭੂਮਿਕਾ ਨਿਭਾਉਣ ਲਈ ਸਾਈ ਪੱਲਵੀ ਨੂੰ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਸੀਤਾ ਦੇ ਕਿਰਦਾਰ ਲਈ ਆਲੀਆ ਭੱਟ ਨਾਲ ਗੱਲਬਾਤ ਚੱਲ ਰਹੀ ਸੀ ਪਰ ਡੇਟਸ ਕਾਰਨ ਅਭਿਨੇਤਰੀ ਇਸ ਕਿਰਦਾਰ ਨੂੰ ਨਿਭਾਉਣ ਤੋਂ ਪਿੱਛੇ ਹਟ ਗਈ ਹੈ। ਸੰਨੀ ਦਿਓਲ ਨੂੰ ਕਥਿਤ ਤੌਰ ‘ਤੇ ਰਾਮਾਇਣ ਵਿੱਚ ਹਨੂੰਮਾਨ ਦੀ ਭੂਮਿਕਾ ਲਈ ਚੁਣਿਆ ਗਿਆ ਹੈ। ਹਾਲ ਹੀ ‘ਚ ਇਹ ਵੀ ਖਬਰ ਆਈ ਸੀ ਕਿ ਫਿਲਮ ‘ਚ ਅਮਿਤਾਭ ਬੱਚਨ ਦਸ਼ਰਥ ਦਾ ਕਿਰਦਾਰ ਨਿਭਾਅ ਸਕਦੇ ਹਨ, ਇਸ ਗੱਲ ਵਿੱਚ ਕਿੰਨੀ ਸੱਚਾਈ ਹੈ, ਇਹ ਸਮਾਂ ਆਉਣ ‘ਤੇ ਹੀ ਪਤਾ ਲੱਗੇਗਾ।