Entertainment

ਸੱਤਵੇਂ ਅਸਮਾਨ ਉੱਤੇ ਨੁਸਰਤ ਭਰੂਚਾ

ਪਿਛਲੇ ਸਾਲ ਫਿਲਮ ‘ਛਲਾਂਗ’ ਵਿੱਚ ਆਪਣੀ ਅਦਾਕਾਰੀ ਲਈ ਤਾਰੀਫਾਂ ਖੱਟਣ ਵਾਲੀ ਨੁਸਰਤ ਭਰੂਚਾ ਪਿਛਲੇ ਦਿਨੀਂ ਡਿਜੀਟਲ ਪਲੇਟਫਾਰਮ ਉੱਤੇ ਰਿਲੀਜ਼ ਚਾਰ ਕਹਾਣੀਆਂ ਵਾਲੀ ਫਿਲਮ ‘ਅਜੀਬ ਦਾਸਤਾਨ’ ਵਿੱਚ ਨਜ਼ਰ ਆਈ ਹੈ। ਇਸ ਦੇ ਬਾਅਦ ਨੁਸਰਤ ਖੁਸ਼ੀ ਦੇ ਮਾਰੇ ਖੁਦ ਨੂੰ ਸੱਤਵੇਂ ਅਸਮਾਨ ਉੱਤੇ ਮਹਿਸੂਸ ਕਰ ਰਹੀ ਹੈ, ਕਿਉਂਕਿ ਉਸ ਨੇ ਪਿੱਛੇ ਜਿਹੇ ਮੁੰਬਈ ਵਿੱਚ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਦਾ ਨਾਂਅ ਹਾਲੇ ਤੈਅ ਨਹੀਂ ਕੀਤਾ ਗਿਆ।, ਪਰ ਇਸ ਬਾਰੇ ਉਸ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਸ ਨੇ ਸੈੱਟ ਉੱਤੇ ਵਾਪਸੀ ਕਰਦੇ ਹੋਏ ਉਸ ਨੇ ਆਪਣੀ ਉਤਸੁਕਤਾ ਦੇ ਬਾਰੇ ਸਾਰਿਆਂ ਨੂੰ ਦੱਸਿਆ ਹੈ।
ਇਸ ਫਿਲਰਮ ਵਿੱਚ ਆਪਣੀ ਮੇਕਅਪ ਆਰਟਿਸਟ ਨਾਲ ਨਜ਼ਰ ਆ ਰਹੀ ਨੁਸਰਤ ਨੇ ਲਿਖਿਆ, ‘‘ਸ਼ੂਟ ਉੱਤੇ ਪਰਤ ਕੇ ਖੁਸ਼ ਹਾਂ।” ਨੁਸਰਤ ਨੇ ਕੁਝ ਦਿਨ ਪਹਿਲਾਂ ਆਪਣੀ ਫਿਲਮ ‘ਚੋਰੀ’ ਲਈ ਡਬਿੰਗ ਸ਼ੁਰੂ ਕੀਤੀ ਹੈ ਜਿਸ ਨੂੰ ਇੱਕ ਹਾਰਰ ਡਰਾਮਾ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਅਕਸ਼ੈ ਕੁਮਾਰ ਨਾਲ ਫਿਲਮ ‘ਰਾਮਸੇਤੂ’ ਦਾ ਵੀ ਹਿੱਸਾ ਹੈ।

Related posts

Jr NTR & Saif’s ‘Devara’ trailer is all about bloodshed, battles and more

Gagan Oberoi

ਪੰਜਾਬੀ ਗਾਇਕ ਮਲਕੀਅਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਉਂਟ ਹੈਕ

Gagan Oberoi

Centre developing ‘eMaap’ to ensure fair trade, protect consumers

Gagan Oberoi

Leave a Comment