Punjab

ਸੰਨੀ ਦਿਓਲ ਗੁੰਮਸ਼ੁਦਾ! ਗੁਰਦਾਸਪੁਰ ਦੇ ਲੋਕਾਂ ਨੇ ਅੱਕ ਕੇ ਲਾਏ ਗੁੰਮਸ਼ੁਦਗੀ ਦੇ ਪੋਸਟਰ

ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐਮਪੀ ਸੰਨੀ ਦਿਓਲ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੇ ਹਨ। ਅੱਜ ਗੁਰਦਾਸਪੁਰ ‘ਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਫੜ ਕੇ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਤੇ ਸ਼ਹਿਰ ਅੰਦਰ ਗੁੰਮਸ਼ੁਦਗੀ ਦੇ ਪੋਸਟਰ ਚਿਪਕਾਏ।

ਇਸ ਮੌਕੇ ਨੌਜਵਾਨਾ ਨੇ ਦੋਸ਼ ਲਾਏ ਕਿ ਸਾਂਸਦ ਸੰਨੀ ਦਿਓਲ ਨੇ ਪਿਛਲੇ ਲੰਮੇ ਤੋਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ ਤੇ ਨਾ ਹੀ ਕੋਰੋਨਾ ਮਹਾਮਾਰੀ ਦੌਰਾਨ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਕੀਤੀ। ਨੌਜਵਾਨਾਂ ਨੇ ਨੈਤਿਕਤਾ ਦੇ ਆਧਾਰ ‘ਤੇ ਸੰਨੀ ਦਿਓਲ ਕੋਲੋਂ ਇਸਤੀਫੇ ਦੀ ਮੰਗ ਕੀਤੀ।

Related posts

17 ਦਸੰਬਰ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਬੈਠਕ

Gagan Oberoi

ਹਾਈ ਕੋਰਟ ਪੁੱਜਾ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ, ਗੈਂਗਸਟਰ ਲਾਰੈਂਸ ਤੇ ਬਰਾੜ ਤੋਂ ਦੱਸਿਆ ਜਾਨ ਨੂੰ ਖ਼ਤਰਾ

Gagan Oberoi

ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣਨ ਲਈ ਤਿਆਰ ਨੇ ਗਿਆਨੀ ਹਰਪ੍ਰੀਤ ਸਿੰਘ!, ਆਖੀ ਵੱਡੀ ਗੱਲ

Gagan Oberoi

Leave a Comment